Sunday, July 15, 2018



ਬਹੁਚੋਣੀ ਵਸਤੂਨਿਸ਼ਟ ਪ੍ਰਸ਼ਨ Part-5

1. 'ਧੁੱਪ' ਸ਼ਬਦ ਨਾਂਵ ਦੀ ਕਿਸਮ ਹੈ -

a) ਭਾਵਵਾਚਕ ਨਾਂਵ                                     b) ਆਮ ਨਾਂਵ

c) ਖਾਸ ਨਾਂਵ                                             d) ਵਸਤਵਾਚਕ ਨਾਂਵ

2. 'ਕਣਕ' ਸ਼ਬਦ ਨਾਂਵ ਦੀ ਕਿਸਮ ਹੈ -

a) ਇਕੱਠਵਾਚਕ ਨਾਂਵ                                  b) ਭਾਵਵਾਚਕ ਨਾਂਵ

c) ਵਸਤਵਾਚਕ ਨਾਂਵ                                   d) ਖਾਸ ਨਾਂਵ

3. 'ਸ਼੍ਰੇਣੀ' ਸ਼ਬਦ ਨਾਂਵ ਦੀ ਕਿਸਮ ਹੈ -

a) ਖਾਸ ਨਾਂਵ                                              b) ਇਕੱਠਵਾਚਕ ਨਾਂਵ

c) ਆਮ ਨਾਂਵ                                              d) ਵਸਤਵਾਚਕ ਨਾਂਵ

4. 'ਅੱਖ' ਸ਼ਬਦ ਨਾਂਵ ਦੀ ਕਿਸਮ ਹੈ -

a) ਜਾਤੀ ਨਾਂਵ                                               b) ਇਕੱਠਵਾਚਕ ਨਾਂਵ

c) ਆਮ ਨਾਂਵ                                                d) ਵਸਤਵਾਚਕ ਨਾਂਵ

5. 'ਹੇੜ' ਸ਼ਬਦ ਨਾਂਵ ਦੀ ਕਿਸਮ ਹੈ -

a) ਆਮ ਨਾਂਵ                                                b) ਖਾਸ ਨਾਂਵ

c) ਵਸਤਵਾਚਕ ਨਾਂਵ                                      d) ਇਕੱਠਵਾਚਕ ਨਾਂਵ

6. 'ਮਿੱਟੀ' ਸ਼ਬਦ ਨਾਂਵ ਦੀ ਕਿਸਮ ਹੈ -

a) ਵਸਤਵਾਚਕ ਨਾਂਵ                                       b) ਖਾਸ ਨਾਂਵ

c) ਭਾਵਵਾਚਕ ਨਾਂਵ                                         d) ਇਕੱਠਵਾਚਕ ਨਾਂਵ

7. 'ਬੱਕਰੀ' ਸ਼ਬਦ ਨਾਂਵ ਦੀ ਕਿਸਮ ਹੈ -

a) ਖਾਸ ਨਾਂਵ                                                  b) ਜਾਤੀਵਾਚਕ ਨਾਂਵ

c) ਭਾਵਵਾਚਕ ਨਾਂਵ                                         d) ਇਕੱਠਵਾਚਕ ਨਾਂਵ

8. 'ਮੂਰਖਤਾ' ਸ਼ਬਦ ਨਾਂਵ ਦੀ ਕਿਸਮ ਹੈ -

a) ਭਾਵਵਾਚਕ ਨਾਂਵ                                         b) ਆਮ ਨਾਂਵ

c) ਖਾਸ ਨਾਂਵ                                                  d) ਵਸਤਵਾਚਕ ਨਾਂਵ

9. 'ਬਚਪਨ' ਸ਼ਬਦ ਨਾਂਵ ਦੀ ਕਿਸਮ ਹੈ -

a) ਵਸਤਵਾਚਕ ਨਾਂਵ                                       b) ਭਾਵਵਾਚਕ ਨਾਂਵ

c) ਇਕੱਠਵਾਚਕ ਨਾਂਵ                                      d) ਆਮ ਨਾਂਵ

10. 'ਲੋਹਾ' ਸ਼ਬਦ ਨਾਂਵ ਦੀ ਕਿਸਮ ਹੈ -

a) ਇਕੱਠਵਾਚਕ ਨਾਂਵ                                      b) ਭਾਵਵਾਚਕ ਨਾਂਵ

c) ਵਸਤਵਾਚਕ ਨਾਂਵ                                       d) ਖਾਸ ਨਾਂਵ







Answers:- 1. a)  2. c)  3. b)  4. a)  5. d)  6. a)  7. b)  8. a)  9. b)  50. c) 





Saturday, July 14, 2018



ਬਹੁਚੋਣੀ ਵਸਤੂਨਿਸ਼ਟ ਪ੍ਰਸ਼ਨ Part-4

1. 'ਸਚਾਈ' ਸ਼ਬਦ ਨਾਂਵ ਦੀ ਕਿਸਮ ਹੈ -

a) ਆਮ ਨਾਂਵ                                       b) ਖਾਸ ਨਾਂਵ

c) ਇਕੱਠਵਾਚਕ ਨਾਂਵ                            d) ਭਾਵਵਾਚਕ ਨਾਂਵ

2. 'ਪਜਾਮਾ' ਸ਼ਬਦ ਨਾਂਵ ਦੀ ਕਿਸਮ ਹੈ -

a) ਖਾਸ ਨਾਂਵ                                       b) ਆਮ ਨਾਂਵ

c) ਇਕੱਠਵਾਚਕ ਨਾਂਵ                           d) ਭਾਵਵਾਚਕ ਨਾਂਵ

3. 'ਪੰਜਾਬ' ਸ਼ਬਦ ਨਾਂਵ ਦੀ ਕਿਸਮ ਹੈ -

a) ਖਾਸ ਨਾਂਵ                                       b) ਆਮ ਨਾਂਵ

c) ਵਸਤਵਾਚਕ ਨਾਂਵ                            d) ਇਕੱਠਵਾਚਕ ਨਾਂਵ

4. 'ਪਾਣੀ' ਸ਼ਬਦ ਨਾਂਵ ਦੀ ਕਿਸਮ ਹੈ -

a) ਆਮ ਨਾਂਵ                                       b) ਖਾਸ ਨਾਂਵ

c) ਵਸਤਵਾਚਕ ਨਾਂਵ                             d) ਇਕੱਠਵਾਚਕ ਨਾਂਵ

5. 'ਲਾਹੌਰ' ਸ਼ਬਦ ਨਾਂਵ ਦੀ ਕਿਸਮ ਹੈ -

a) ਆਮ ਨਾਂਵ                                      b) ਭਾਵਵਾਚਕ ਨਾਂਵ

c) ਇਕੱਠਵਾਚਕ ਨਾਂਵ                           d) ਖਾਸ ਨਾਂਵ

6. 'ਘਿਉ' ਸ਼ਬਦ ਨਾਂਵ ਦੀ ਕਿਸਮ ਹੈ -

a) ਵਸਤਵਾਚਕ ਨਾਂਵ                           b) ਆਮ ਨਾਂਵ

c) ਭਾਵਵਾਚਕ ਨਾਂਵ                             d) ਖਾਸ ਨਾਂਵ

7. 'ਖੁਸ਼ੀ' ਸ਼ਬਦ ਨਾਂਵ ਦੀ ਕਿਸਮ ਹੈ -

a) ਆਮ ਨਾਂਵ                                     b) ਭਾਵਵਾਚਕ ਨਾਂਵ

c) ਖਾਸ ਨਾਂਵ                                     d) ਇਕੱਠਵਾਚਕ ਨਾਂਵ

8. 'ਕਮਰਾ' ਸ਼ਬਦ ਨਾਂਵ ਦੀ ਕਿਸਮ ਹੈ -

a) ਖਾਸ ਨਾਂਵ                                     b) ਭਾਵਵਾਚਕ ਨਾਂਵ

c) ਆਮ ਨਾਂਵ                                     d) ਵਸਤਵਾਚਕ ਨਾਂਵ

9. 'ਮੰਡਲੀ' ਸ਼ਬਦ ਨਾਂਵ ਦੀ ਕਿਸਮ ਹੈ -

a) ਇਕੱਠਵਾਚਕ ਨਾਂਵ                          b) ਭਾਵਵਾਚਕ ਨਾਂਵ

c) ਆਮ ਨਾਂਵ                                     d) ਖਾਸ ਨਾਂਵ

10. 'ਦਵਾਤ' ਸ਼ਬਦ ਨਾਂਵ ਦੀ ਕਿਸਮ ਹੈ -

a) ਇਕੱਠਵਾਚਕ ਨਾਂਵ                          b) ਖਾਸ ਨਾਂਵ

c) ਭਾਵਵਾਚਕ ਨਾਂਵ                             d) ਆਮ ਨਾਂਵ




Answers:- 1. d)  2. b)  3. a)  4. c)  5. d)  6. a)  7. b)  8. c)  9. a)  10. d)










Thursday, July 12, 2018


ਬਹੁਚੋਣੀ ਵਸਤੂਨਿਸ਼ਟ ਪ੍ਰਸ਼ਨ Part-3

1. ਇਨ੍ਹਾਂ ਵਿਚੋਂ ਲਾਂ ਕਿਹੜੇ ਅੱਖਰ ਨਾਲ ਨਹੀਂ ਲੱਗਦੀ -

a) ਅ                                                  b) ਚ

c) ਖ                                                  d) ਝ


2. ਜੋ ਸ਼ਬਦ ਕਿਸੇ ਪਸ਼ੂ, ਜਗ੍ਹਾ, ਗੁਣ ਜਾਂ ਵਸਤੂ ਦਾ ਨਾਂ ਹੋਣ -

a) ਵਿਸ਼ੇਸ਼ਣ                                         b) ਪੜਨਾਂਵ

c) ਕਿਰਿਆ                                         d) ਨਾਉ 

3. ਨਾਂਵ ਦੀਆਂ ਕਿਸਮਾਂ ਹੁੰਦੀਆਂ ਹਨ -

a) ਤਿੰਨ                                             b) ਪੰਜ

c) ਚਾਰ                                             d) ਦੋ

4. ਜੋ ਨਾਉ ਗਿਣਨਯੋਗ ਚੀਜ਼ਾਂ ਦੀ ਸਾਰੀ ਜਾਤੀ ਅਤੇ ਉਸ ਜਾਤੀ ਦੀ ਹਰ ਵਸਤੂ ਲਈ ਪ੍ਰਯੋਗ ਹੋਵੇ -

a) ਆਮ ਨਾਂਵ                                       b) ਖਾਸ ਨਾਂਵ

c) ਇਕੱਠਵਾਚਕ ਨਾਂਵ                            d) ਭਾਵਵਾਚਕ ਨਾਂਵ

5. ਜਿਸ ਨਾਂਵ ਦੁਆਰਾ ਤੋਲਿਆ ਜਾਂ ਮੀਣਿਆਂ ਜਾਂ ਵਾਲਿਆਂ ਚੀਜ਼ਾਂ ਦਾ ਪ੍ਰਗਟਾਅ ਹੋਵੇ - 

a) ਇਕੱਠਵਾਚਕ ਨਾਂਵ                               b) ਜਾਤੀਵਾਚਕ ਨਾਂਵ

c) ਵਸਤਵਾਚਕ ਨਾਂਵ                                d) ਖਾਸ ਨਾਂਵ

6. ਜਿਹੜਾ ਨਾਂਵ ਕਿਸੇ ਖਾਸ ਸਥਾਨ, ਜੀਵ ਜਾਂ ਸ਼ੈ ਲਈ ਪ੍ਰਯੋਗ ਕੀਤਾ ਜਾਵੇ -

a) ਆਮ ਨਾਂਵ                                          b) ਖਾਸ ਨਾਂਵ

c) ਭਾਵਵਾਚਕ ਨਾਂਵ                                  d) ਇਕੱਠਵਾਚਕ ਨਾਂਵ

7. ਜੋ ਨਾਂਵ ਵਸਤਾਂ ਦੇ ਸਮੂਹ, ਜੀਵਾਂ ਆਦਿ ਦੇ ਇਕੱਠ ਲਈ ਪ੍ਰਯੋਗ ਕੀਤੇ ਜਾਵੇ -

a) ਭਾਵਵਾਚਕ ਨਾਂਵ                                  b) ਇਕੱਠਵਾਚਕ ਨਾਂਵ

c) ਖਾਸ ਨਾਂਵ                                           d) ਆਮ ਨਾਂਵ

8. ਜੋ ਨਾਂਵ ਉਨ੍ਹਾਂ ਚੀਜ਼ਾਂ ਜਾਂ ਭਾਵਾਂ ਲਈ ਵਰਤੇ ਜਾਂ ਜਿਨ੍ਹਾਂ ਦਾ ਸ਼ਰੀਰ ਜਾਂ ਆਕਾਰ ਨਾ ਹੋਵੇ -

a) ਖਾਸ ਨਾਂਵ                                           b) ਆਮ ਨਾਂਵ

c) ਭਾਵਵਾਚਕ ਨਾਂਵ                                   d) ਇਕੱਠਵਾਚਕ ਨਾਂਵ

9. 'ਇੱਜੜ' ਸ਼ਬਦ ਨਾਂਵ ਦੀ ਕਿਸਮ ਹੈ -

a) ਖਾਸ ਨਾਂਵ                                            b) ਭਾਵਵਾਚਕ ਨਾਂਵ

c) ਵਸਤਵਾਚਕ ਨਾਂਵ                                  d) ਇਕੱਠਵਾਚਕ ਨਾਂਵ

10. 'ਡਾਰ' ਸ਼ਬਦ ਨਾਂਵ ਦੀ ਕਿਸਮ ਹੈ -

a) ਇਕੱਠਵਾਚਕ ਨਾਂਵ                                  b) ਵਸਤਵਾਚਕ ਨਾਂਵ

c) ਭਾਵਵਾਚਕ ਨਾਂਵ                                     d) ਖਾਸ ਨਾਂਵ





Answers:- 1. a)  2. d)  3. b)  4. a)  5. c)  6. b)  7. b)  8. c)  9. d)  10. a) 






ਬਹੁਚੋਣੀ ਵਸਤੂਨਿਸ਼ਟ ਪ੍ਰਸ਼ਨ Part-2

1. ਪੰਜਾਬੀ ਦੇ ਅੱਖਰ ਹਨ -

a) 30                                                 b) 35


c) 32                                                 d) 40


2. ਧੁਨੀਆਂ ਕਿੰਨੀ ਪ੍ਰਕਾਰ ਦੀਆਂ ਹਨ ?

a) 2                                                   b) 3


c) 4                                                   d) 5

3. ਧੁਨੀਆਂ ਦੇ ਕਿਹੜੇ-ਕਿਹੜੇ ਭੇਦ ਹਨ ? 

a) ਸ੍ਵਰ, ਵਿਅੰਜਨ, ਅਨੁਨਾਸਿਕ

b) ਸ੍ਵਰ, ਵਿਅੰਜਨ

c) ਸ੍ਵਰ ਅਨੁਨਾਸਿਕ

d) ਇਨ੍ਹਾਂ ਵਿਚੋਂ ਕੋਈ ਨਹੀਂ |

4. ਨਾਸਿਕੀ ਧੁਨੀਆਂ ਕਿਹੜੀਆਂ ਹਨ ?

a) ਜਿਨ੍ਹਾਂ ਦਾ ਉਚਾਰਨ ਨੱਕ ਦੁਆਰਾ ਹੋਵੇ

b) ਜਿਨ੍ਹਾਂ ਦੇ ਉਚਾਰਨ ਨਾਲ ਜੀਭ ਤਾਲੂ ਨਾਲ ਲੱਗੇ

c) ਜਿਨ੍ਹਾਂ ਦੇ ਉਚਾਰਨ ਨਾਲ ਜੀਭ ਦੰਦਾਂ ਨੂੰ ਲੱਗੇ

d) ਇਨ੍ਹਾਂ ਵਿਚੋਂ ਕੋਈ ਨਹੀ |

5. ਅੱਧਕ ਦੀ ਵਰਤੋਂ ਕਿਹੜੀ-ਕਿਹੜੀ ਲੱਗ ਨਾਲ ਹੁੰਦੀ ਹੈ ?

a) ਸਿਹਾਰੀ, ਔਂਕੜ ਤੇ ਲਾਂ ਨਾਲ

b) ਮੁਕਤਾ, ਸਿਹਾਰੀ ਤੇ ਔਂਕੜ ਨਾਲ

c) ਬਿਹਾਰੀ, ਔਂਕੜ, ਨਾਲ

d) ਇਨ੍ਹਾਂ ਵਿਚੋਂ ਕੋਈ ਨਹੀ |

6. ਪੰਜਾਬੀ ਵਿਅੰਜਨਾਂ ਨਾਲ ਕਿੰਨੀਆ ਲਗਾ ਲੱਗਦੀਆਂ ਹਨ ?

a) 8                                                 b) 5


c) 3                                                 d) 10                                       

7. ਅੱਧਕ ਦੀ ਵਰਤੋਂ ਕਦੋਂ ਹੁੰਦੀ ਹੈ ?

a) ਜਦੋਂ ਆਵਾਜ਼ ਨੱਕ ਰਾਹੀਂ ਪ੍ਰਗਟ ਕਰਨੀ ਹੋਵੇ

b) ਜਦੋਂ ਆਵਾਜ਼ ਦੋਹਰੀ ਪ੍ਰਗਟ ਕਰਨੀ ਹੋਵੇ 

c) ਜਦੋਂ ਹੈਰਾਨੀ ਪ੍ਰਗਟ ਕਰਨੀ ਹੋਵੇ

d) ਇਨ੍ਹਾਂ ਵਿਚੋਂ ਕੋਈ ਨਹੀਂ |

8. 'ਮੁਕਤਾ' ਲਾਗ ਤੋਂ ਕੀ ਭਾਵ ਹੈ ?

a) ਇਸ ਦਾ ਕੋਈ ਚਿੰਨ੍ਹ ਨਹੀਂ ਹੈ 

b) ਇਸ ਦੇ ਦੋੰ ਚਿੰਨ੍ਹ ਹਨ

c) ਇਸ ਦੇ ਅਨੇਕਾਂ ਚਿੰਨ੍ਹ ਹਨ

d) ਇਨ੍ਹਾਂ ਵਿਚੋਂ ਕੋਈ ਨਹੀਂ |

9. ਇਨ੍ਹਾਂ 'ਚੋਂ ਕਿਹੜੀ ਲੱਗ ਨਾਲ ਟਿੱਪੀ ਨਹੀਂ ਲੱਗਦੀ -

a) ਕੰਨਾ                                     b) ਮੁਕਤਾ

c) ਸਿਹਾਰੀ                                d) ਦੁਲੈਂਕੜ 


10. ਇਨ੍ਹਾਂ 'ਚੋਂ ਕਿਹੜੀ ਲਗ ਨਾਲ ਬਿੰਦੀ ਨਹੀਂ ਲੱਗਦੀ-

a) ਬਿਹਾਰੀ                                  b) ਸਿਹਾਰੀ

c) ਮੁਕਤਾ                                    d) ਲਾਂ





Answers:- 1. b)  2. b)  3. a)  4. a)  5. b)  6. d)  7. b)  8. a)  9. a)  10. b)







Wednesday, July 11, 2018



ਬਹੁਚੋਣੀ ਵਸਤੂਨਿਸ਼ਟ ਪ੍ਰਸ਼ਨ Part-1


1. ਕਿਸੇ ਬੋਲੀ ਦੀਆਂ ਆਵਾਜ਼ਾ ਨੂੰ ਲਿਖ ਕੇ ਪ੍ਰਗਟਾਉਣ ਲਈ ਜਿਹੜੇ ਮੂਲ ਚਿੰਨ੍ਹ ਪ੍ਰਯੋਗ ਕੀਤੇ ਜਾਂਦੇ ਹਨ -


a) ਲਿੱਪੀ                                                b) ਅੱਖਰ


c) ਲਗਾਖਰ                                           d) ਇਨ੍ਹਾਂ ਵਿਚੋਂ ਕੋਈ ਨਹੀ |

2. ਕਿਸੇ ਬੋਲੀ ਦੇ ਸਾਰੇ ਲਿਖਣ-ਚਿੰਨ੍ਹਾਂ ਦੇ ਸਮੂਹ ਨੂੰ ਆਖਦੇ ਹਨ -

a) ਲਗਾਖਰ                                           b) ਵਿਅੰਜਨ


c) ਲਿੱਪੀ                                                d) ਵਿਸ਼ੇਸ਼ਣ

3. 'ਅ' ਨੂੰ ਕਿੰਨੀਆਂ ਲਗਾ ਲੱਗਦੀਆਂ ਹਨ ?

a) ਤਿੰਨ                                                 b) ਚਾਰ

c) ਦੋ                                                     d) ਪੰਜ

4. 'ਓ' ਨੂੰ ਕਿਨੀਆਂ ਲਗਾ ਲੱਗਦੀਆਂ ਹਨ ?

a) ਦੋ                                                     b) ਤਿੰਨ

c) ਚਾਰ                                                 d) ਪੰਜ

5. ਪੰਜਾਬੀ ਵਿੱਚ ਕਿੰਨੀਆਂ ਲਗਾਂ ਦੀ ਵਰਤੋਂ ਹੁੰਦੀ ਹੈ ?

a) ਦੋ                                                   b) ਪੰਜ

c) ਅੱਠ                                                d) ਦਸ

6. ਪੰਜਾਬੀ ਵਿੱਚ ਸ੍ਵਰ ਹਨ -

a) ਦੋ                                                 b) ਤਿੰਨ

c) ਚਾਰ                                             d) ਪੰਜ

7. ਪੰਜਾਬੀ ਵਿੱਚ ਵਿਅੰਜਨ ਹਨ -

a) 35                                               b) 30

c) 32                                               d) 10

8. ਗੁਰਮੁਖੀ ਲਿਪੀ ਦੇ ਹੋਰ ਕਿਹੜੇ-ਕਿਹੜੇ ਨਾਂ ਪ੍ਰਸਿੱਧ ਰਹੇ ਹਨ ?

a) ਪੰਜਾਬੀ                                         b) ਪੈਂਤੀ ਤੇ ਪੰਜਾਬੀ ਲਿਪੀ

c) ਬੋਲੀ                                             d) ਭਾਸ਼ਾ

9. ਪੰਜਾਬੀ ਲਈ ਕਿਹੜੀ ਲਿੱਪੀ ਵਰਤੀ ਜਾਂਦੀ ਹੈ -

a) ਹਿੰਦੀ                                            b) ਪੰਜਾਬੀ

c) ਦੇਵਨਾਗਰੀ                                    d) ਗੁਰਮੁਖੀ





Answers:- 1. b)  2. c)  3. a)  4. b)  5. d)  6. b)  7. c)  8. b)  9. d)




  



Sunday, July 01, 2018


ਕਿਰਿਆ ਵਿਸ਼ੇਸ਼ਣ ਦੀ ਵਿਆਖਿਆ

ਜਿਵੇਂ ਨਾਂਵ ਜਾਂ ਪੜਨਾਂਵ ਸ਼ਬਦ ਦੀ ਵਿਸ਼ੇਸ਼ਤਾ ਦੱਸਣ ਵਾਲਾ ਸ਼ਬਦ ਵਿਸ਼ੇਸ਼ਣ ਹੁੰਦਾ ਹੈ ਤਿਵੇਂ ਕਿਰਿਆ ਸ਼ਬਦ ਦੀ ਵਿਸ਼ੇਸ਼ਤਾ ਦੱਸਣ ਵਾਲਾ ਸ਼ਬਦ ਕਿਰਿਆ ਵਿਸ਼ੇਸ਼ਣ ਹੁੰਦਾ ਹੈ | ਉਦਾਹਰਨਾ -

-- ਉਹ ਜ਼ੋਰ-ਜ਼ੋਰ ਨਾਲ ਹੱਥ ਪੈਰ ਮਾਰਨ ਲੱਗਦੇ ਹਨ ਜਿਵੇਂ ਪਾਣੀ ਵਿੱਚ ਤੈਰ ਰਹੇ ਹੋਣ |
-- ਪੰਡਾਲ ਵਿੱਚ ਬਹੁਤ ਦੇਰ ਤਕ ਚੁੱਪ ਪਸਰੀ ਰਹੀ |

ਕਿਰਿਆ-ਵਿਸ਼ੇਸ਼ਣ ਸ਼ਬਦ ਦੀਆਂ ਅੱਠ ਕਿਸਮਾਂ ਹਨ -

1. ਕਾਲਵਾਚਕ ਕਿਰਿਆ-ਵਿਸ਼ੇਸ਼ਣ  2. ਸਥਾਨਵਾਚਕ ਕਿਰਿਆ-ਵਿਸ਼ੇਸ਼ਣ  3. ਪ੍ਰਕਾਰਵਾਚਕ ਕਿਰਿਆ-ਵਿਸ਼ੇਸ਼ਣ

4. ਕਾਰਨਵਾਚਕ ਕਿਰਿਆ-ਵਿਸ਼ੇਸ਼ਣ  5. ਪਰਿਮਾਣਵਾਚਕ ਕਿਰਿਆ-ਵਿਸ਼ੇਸ਼ਣ  6. ਸੰਖਿਆਵਾਚਕ ਕਿਰਿਆ-ਵਿਸ਼ੇਸ਼ਣ

7. ਨਿਰਨਾਵਾਚਕ ਕਿਰਿਆ-ਵਿਸ਼ੇਸ਼ਣ  8. ਨਿਸ਼ਚੇਵਾਚਕ ਕਿਰਿਆ-ਵਿਸ਼ੇਸ਼ਣ |

1. ਕਾਲਵਾਚਕ ਕਿਰਿਆ-ਵਿਸ਼ੇਸ਼ਣ - ਜਿਸ ਸ਼ਬਦ ਤੋਂ ਕਿਰਿਆ ਦੇ ਹੋਣ ਸਮੇਂ ਦਾ ਪਤਾ ਲੱਗੇ ਉਸ ਨੂੰ 1. ਕਾਲਵਾਚਕ ਕਿਰਿਆ-ਵਿਸ਼ੇਸ਼ਣ ਕਹਿੰਦੇ ਹਨ | ਜਿਵੇਂ ਕੱਲ੍ਹ, ਪਰਸੋ, ਸਵੇਰੇ, ਛੇ  ਵਜੇ, ਕਦੋਂ , ਕਦੇ ਆਦਿ |

2. ਸਥਾਨਵਾਚਕ ਕਿਰਿਆ-ਵਿਸ਼ੇਸ਼ਣ - ਜਿਸ ਸ਼ਬਦ ਤੋ ਕਿਰਿਆ ਦੇ ਹੋਣ ਦੇ ਸਥਾਨ ਦਾ ਪਤਾ ਲੱਗੇ ਉਸ ਨੂੰ 2. ਸਥਾਨਵਾਚਕ ਕਿਰਿਆ-ਵਿਸ਼ੇਸ਼ਣ | ਜਿਵੇਂ ਲਾਇਬ੍ਰੇਰੀ, ਘਰ, ਬਾਹਰ,  ਅੰਦਰ, ਹੇਠਾਂ, ਉੱਪਰ ਆਦਿ |

3. ਪ੍ਰਕਾਰਵਾਚਕ ਕਿਰਿਆ-ਵਿਸ਼ੇਸ਼ਣ - ਜਿਸ ਸ਼ਬਦ ਤੋਂ ਕਿਸੇ ਕਿਰਿਆ ਦੇ ਹੋਣ ਜਾਂ ਨਾ ਹੋਣ ਦਾ ਢੰਗ, ਤਰੀਕਾ ਜਨ ਪ੍ਰਕਾਰ ਦਾ ਪਤਾ ਲੱਗੇ ਉਸ ਨੂੰ ਪ੍ਰਕਾਰਵਾਚਕ ਕਿਰਿਆ-ਵਿਸ਼ੇਸ਼ਣ ਕਹਿੰਦੇ ਹਨ | ਜਿਵੇਂ - ਜਿਸ ਤਰ੍ਹਾਂ, ਇਉਂ, ਇਵੇਂ,  ਹੌਲੀ, ਛੇਤੀ ਆਦਿ |

4. ਕਾਰਨਵਾਚਕ ਕਿਰਿਆ-ਵਿਸ਼ੇਸ਼ਣ - ਜਿਸ ਸ਼ਬਦ ਤੋਂ ਕਿਸੇ ਕਿਰਿਆ ਦੇ ਹੋਣ ਜਾਂ ਨਾ ਹੋਣ, ਕੀਤੇ ਜਾਣ ਜਾਂ ਨਾ ਕੀਤੇ ਜਾਣ ਦਾ ਪਤਾ ਲੱਗੇ, ਉਸ ਨੂੰ ਕਾਰਨਵਾਚਕ ਕਿਰਿਆ-ਵਿਸ਼ੇਸ਼ਣ ਆਖਦੇ ਹਨ | ਜਿਵੇਂ ਕਿਉਂ, ਇਸ ਲਈ, ਇਸ ਕਰਕੇ, ਕਿੰਝ, ਇੰਝ, ਤਾਂ ਜੋ, ਤਾਂ ਹੀ ਆਦਿ |

5. ਪਰਿਮਾਣਵਾਚਕ ਕਿਰਿਆ-ਵਿਸ਼ੇਸ਼ਣ - ਜਿਸ ਸ਼ਬਦ ਤੋਂ ਕਿਸੇ ਕਿਰਿਆ ਦੇ ਪਰਿਮਾਣ, ਮਿਣਤੀ ਜਾਂ ਮਿਕਦਾਰ ਦਾ ਪਤਾ ਲੱਗੇ, ਉਸ ਨੂੰ ਪਰਿਮਾਣਵਾਚਕ ਕਿਰਿਆ-ਵਿਸ਼ੇਸ਼ਣ ਕਹਿੰਦੇ ਹਨ | ਜਿਵੇਂ ਥੋੜ੍ਹਾ, ਬਹੁਤ, ਇੰਨਾ, ਬੜਾ,  ਨਿਰਾ,  ਜ਼ਰਾ ਕੁ ਆਦਿ |

6. ਸੰਖਿਆਵਾਚਕ ਕਿਰਿਆ-ਵਿਸ਼ੇਸ਼ਣ - ਜਿਹੜੇ ਸ਼ਬਦ ਤੋ ਕਿਰਿਆ ਦੀ ਵਾਰੀ ਅਰਥਾਤ ਦੁਹਰਾਉ ਦਾ ਪਤਾ ਲੱਗੇ, ਉਸ ਨੂੰ ਸੰਖਿਆਵਾਚਕ ਕਿਰਿਆ-ਵਿਸ਼ੇਸ਼ਣ ਕਹਿੰਦੇ ਹਨ | ਜਿਵੇਂ- ਇੱਕ ਵਾਰ, ਕਈ ਵਾਰ, ਵਾਰ-ਵਾਰ, ਘੜੀ-ਮੁੜੀ ਆਦਿ \

7. ਨਿਰਨਾਵਾਚਕ ਕਿਰਿਆ-ਵਿਸ਼ੇਸ਼ਣ - ਜਿਹੜੇ ਸ਼ਬਦ ਤੋਂ ਕਿਸੇ ਕਿਰਿਆ ਦੇ ਹੋਣ ਜਾਂ ਨਾ ਹੋਣ, ਕੀਤੇ ਜਾਣ ਜਾਂ ਨਾ ਕੀਤੇ ਜਾਣ ਬਾਰੇ ਨਿਰਨੇ ਦੇ ਰੂਪ ਵਿੱਚ ਸੂਚਨਾ ਮਿਲੇ, ਉਸ ਨੂੰ ਨਿਰਨਾਵਾਚਕ ਕਿਰਿਆ ਵਿਸ਼ੇਸ਼ਣ ਕਹਿੰਦੇ ਹਨ, ਜਿਵੇਂ, ਹਾਂ, ਨਾਂਹ, ਹਾਂ ਜੀ ਆਦਿ |

8. ਨਿਸ਼ਚੇਵਾਚਕ ਕਿਰਿਆ-ਵਿਸ਼ੇਸ਼ਣ - ਜਿਹੜੇ ਸ਼ਬਦ ਤੋਂ ਕਿਰਿਆ ਬਾਰੇ ਨਿਸ਼ਚੇ ਜਾਂ ਵਿਸ਼ਵਾਸ ਦੇ ਭਾਵ ਪ੍ਰਗਟ ਹੋਣ ਉਸ ਨੂੰ ਨਿਸ਼ਚੇਵਾਚਕ ਕਿਰਿਆ ਵਿਸ਼ੇਸ਼ਣ ਕਹਿੰਦੇ ਹਨ | ਜਿਵੇਂ- ਜ਼ਰੂਰ, ਹੀ,  ਵੀ, ਬੇਸ਼ੱਕ, ਬਿਲਕੁਲ ਆਦਿ |





ਕਿਰਿਆ 'ਤੇ ਕਿਰਿਆ ਦੀ ਵੰਡ

ਕਿਰਿਆ - ਉਹ ਸ਼ਬਦ ਜਿਸ ਤੋਂ ਕਿਸੇ ਕੰਮ ਦਾ ਹੋਣਾ ਜਾਂ ਕਰਨਾ ਪ੍ਰਗਟ ਹੋਵੇ, ਕਿਰਿਆ ਅਖਵਾਉਂਦਾ ਹੈ | ਪੰਜਾਬੀ ਵਿੱਚ ਕਿਰਿਆ ਆਮ ਤੌਰ 'ਤੇ ਵਾਕ ਦੇ ਅੰਤ ਵਿੱਚ ਆਉਂਦੀ ਹੈ |

ਕਿਰਿਆ ਦੀ ਵੰਡ -

ਪਹਿਲੀ ਪ੍ਰਕਾਰ ਦੀ ਵੰਡ - ਪਹਿਲੀ ਵੰਡ ਅਨੁਸਾਰ ਕਿਰਿਆ ਦੋ ਪ੍ਰਕਾਰ ਦੀ ਹੁੰਦੀ ਹੈ -

1. ਅਕਰਮਕ ਕਿਰਿਆ  2. ਸਕਰਮਕ ਕਿਰਿਆ

1. ਅਕਰਮਕ ਕਿਰਿਆ - ਜਿਵੇਂ ਇਸ ਦੇ ਨਾਂ ਤੋਂ ਹੀ ਸਪੱਸ਼ਟ ਹੈ ਕੀ ਬਿਨਾ ਕਰਮ ਤੋਂ ਕਿਰਿਆ ਅਕਰਮਕ ਕਿਰਿਆ ਹੁੰਦੀ ਹੈ | 

ਉਦਾਹਰਨ  --ਹਵਾ ਚਲਦੀ ਹੈ -      --ਘਾਹ ਉਗਦਾ ਹੈ     -- ਅੱਗ ਬਲਦੀ ਹੈ | 

2. ਸਕਰਮਕ ਕਿਰਿਆ - ਸਕਰਮਕ ਕਿਰਿਆ ਵਾਲੇ ਵਾਕਾਂ ਵਿੱਚ ਕਰਮ ਸ਼ਬਦ ਹੁੰਦਾ ਹੈ | ਉਦਾਹਰਨ - 

-- ਅਕਾਲੀ ਫੂਲਾ ਸਿੰਘ ਨੇ ਘੋੜਾ ਦਰਿਆ ਵਿੱਚ ਠੇਲ੍ਹ ਦਿੱਤਾ |

ਇਸ ਵਾਕ ਵਿੱਚ ਠੇਲ੍ਹ ਦਿਤਾ, ਕਿਰਿਆ ਸ਼ਬਦ ਹਨ | ਜੇ ਇਹਨਾਂ ਕਿਰਿਆ ਸ਼ਬਦ ਦੇ ਅੱਗੇ ਕੀ ਸ਼ਬਦ ਲਾ ਕੇ ਪ੍ਰਸ਼ਨ ਕੀਤਾ ਜਾਵੇ (ਕੀ ਠੇਲ੍ਹ ਦਿੱਤਾ ?) ਤਾਂ ਉੱਤਰ ਵਿੱਚ ਕਰਮ ਆਵੇਗਾ, ਭਾਵ ਘੋੜੇ ਨੂੰ ਠੇਲ੍ਹ ਦਿੱਤਾ ਇਸ ਤਰ੍ਹਾਂ ਇਸ ਵਾਕ ਵਿੱਚ ਆਈ ਕਿਰਿਆ ਸਕਰਮਕ ਹੈ |

ਦੂਜੀ ਪ੍ਰਕਾਰ ਦੀ ਵੰਡ - ਦੂਜੀ ਵੰਡ ਅਨੁਸਾਰ ਕਿਰਿਆ ਤਿੰਨ ਪ੍ਰਕਾਰ ਦੀ ਹੁੰਦੀ ਹੈ -

1. ਸਾਧਾਰਨ ਕਿਰਿਆ  2. ਪ੍ਰੇਰਨਾਰਥਕ ਕਿਰਿਆ  3. ਦੂਹਰੀ ਪ੍ਰੇਰਨਾਰਥਕ ਕਿਰਿਆ

1. ਸਾਧਾਰਨ ਕਿਰਿਆ - ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਉਸ ਨੂੰ ਕਰਨ ਵਾਲਾ ਕਰਤਾ ਆਪ ਹੈ, ਉਸ ਕਿਰਿਆ ਨੂੰ ਸਾਧਾਰਨ ਕਿਰਿਆ ਕਿਹਾ ਜਾਂਦਾ ਹੈ | ਉਦਾਹਰਨਾਂ -

ਜੱਗੇ ਨੂੰ ਰੋਹ ਚੜ੍ਹ ਗਿਆ -        --ਤਿੰਨੇ ਜਣੇ ਦੱਬੇ ਪੈਰ ਚੱਲ ਪਏ

2. ਪ੍ਰੇਰਨਾਰਥਕ ਕਿਰਿਆ - ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਉਹਨੂੰ ਕਰਨ ਵਾਲਾ ਕਰਤਾ ਆਪ ਨਹੀਂ ਹੈ ਸਗੋਂ ਉਹ ਕਿਰਿਆ ਕਿਸੇ ਹੋਰ ਤੋਂ ਕਰਵਾਈ ਗਈ ਹੈ, ਉਸ ਨੂੰ ਪ੍ਰੇਰਨਾਰਥਕ ਕਿਰਿਆ ਕਿਹਾ ਜਾਂਦਾ ਹੈ |

ਉਦਾਹਰਨ - ਪੁਲਿਸ ਨੂੰ ਆਖ ਦੀਆਂਗਾ ਕਿ ਇਹ ਮੈਨੂੰ ਸੱਦ ਕੇ ਆਪਣੇ ਘਰ ਲੁਕਾਂਦਾ ਹੁੰਦਾ ਸੀ, ਏਸ ਮੈਨੂ ਕਈ ਵਾਰ ਕਿਸੇ ਨਾ ਕਿਸੇ ਰਾਹੀਂ ਅਖਵਾ ਭੇਜਿਆ ਸੀ ਕਿ ਉਹਦੇ ਸਾਥੀਆਂ ਨੂੰ ਗਰਿਫਤਾਰ ਨਾ ਕਰਾਵਾਂ |

3. ਦੂਹਰੀ ਪ੍ਰੇਰਨਾਰਥਕ ਕਿਰਿਆ - ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਕਰਤਾ ਕਿਸੇ ਦੂਜੇ ਵਿਅਕਤੀ ਨੂੰ ਪ੍ਰੇਰਨਾ ਦੇ ਕੇ ਉਹ ਕਿਰਿਆ ਕਿਸੇ ਤੀਜੇ ਵਿਅਕਤੀ ਕੋਲੋਂ ਕਰਵਾਉਣ ਲਈ ਕਹਿੰਦਾ ਹੈ, ਉਸ ਕਿਰਿਆ ਨੂੰ  ਦੂਹਰੀ ਪ੍ਰੇਰਨਾਰਥਕ ਕਿਰਿਆ ਕਿਹਾ ਜਾਂਦਾ ਹੈ | 

ਉਦਾਹਰਨ - ਮਾਤਾ ਜੀ, ਮੈਂ ਇੰਨ੍ਹੇ ਚੰਗੇ ਨੰਬਰਾਂ ਵਿੱਚ ਛੇਵੀਂ ਪਾਸ ਕੀਤੀ ਹੈ | ਹੁਣ ਮੇਰੇ ਲਿਆ ਵਰਦੀ ਸਿਲਵਾ ਦਿਓ |

ਤੀਜੀ ਪ੍ਰਕਾਰ ਦੀ ਵੰਡ - ਤੀਜੀ ਵੰਡ ਅਨੁਸਾਰ ਕਿਰਿਆ ਦੋ ਪ੍ਰਕਾਰ ਦੀ ਹੁੰਦੀ ਹੈ -

1. ਇਕਹਿਰੀ ਕਿਰਿਆ 2. ਸੰਜੁਗਤ ਕਿਰਿਆ 

1. ਇਕਹਿਰੀ ਕਿਰਿਆ - ਜਿਸ ਵਾਕ ਵਿੱਚ ਕਿਰਿਆ ਸ਼ਬਦ ਦੀ ਹੋਵੇ ਉਸ ਨੂੰ ਇਕਹਿਰੀ ਕਿਰਿਆ ਕਿਹਾ ਜਾਂਦਾ ਹੈ | ਉਦਾਹਰਨਾਂ -

- ਲੀ ਕਾਰਬੂਜ਼ੀਅਰ ਨੇ ਇਸ ਸ਼ਹਿਰ ਦੀ ਉਸਾਰੀ ਆਪਣੀ ਨਿਗਰਾਨੀ ਹੇਠ ਕਾਰਵਾਈ |

- ਮਾਰਕੀਟਾਂ ਦੇ ਅੱਗੇ ਪਾਰਕਿੰਗ ਲਈ ਖੁਲ੍ਹੀਆਂ ਥਾਂਵਾਂ ਹਨ |

2. ਸੰਜੁਗਤ ਕਿਰਿਆ - ਜਦੋਂ ਕੋਈ ਕਿਰਿਆ ਇੱਕ ਤੋਂ ਵੱਧ ਸ਼ਬਦਾਂ ਦੇ ਸੰਜੋਗ ਤੋਂ ਬਣੇ ਉਸ ਸੰਜੁਗਤ ਕਿਰਿਆ ਕਿਹਾ ਜਾਂਦਾ ਹੈ |

ਉਦਾਹਰਨਾਂ - ਹਰ ਸੈਕਟਰ ਵਿੱਚ ਸਕੂਲ, ਸਿਹਤ ਕੇਂਦਰ, ਮਨੋਰੰਜਨ ਸਥਾਨ, ਖੇਡਾਂ ਲਈ ਪਾਰਕ ਤੇ ਮਾਰਕੀਟਾਂ ਬਣੀਆਂ ਹੋਈਆਂ ਹਨ |

-- ਪੰਜਾਬ ਯੂਨਿਵਰਸਿਟੀ ਪੂਰੇ ਦੋ ਸੈਕਟਰਾਂ ਵਿੱਚ ਫੈਲੀ ਹੋਈ ਹੈ |

ਚੌਥੀ ਪ੍ਰਕਾਰ ਦੀ ਵੰਡ - ਚੌਥੀ ਵੰਡ ਅਨੁਸਾਰ ਕਿਰਿਆ ਸ਼ਬਦ ਦੋ ਪ੍ਰਕਾਰ ਦੇ ਹੁੰਦੇ ਹਨ -

1. ਮੂਲ ਕਿਰਿਆ 2. ਸਹਾਇਕ ਕਿਰਿਆ 

ਇਸ ਵੰਡ ਨੂੰ ਸਮਝਣ ਲਈ ਇਹ ਵਾਕ ਵੇਖੋ -

-- ਰਾਕ ਗਾਰਡਨ ਨੂੰ ਹਰ ਕਿਸਮ ਦੇ ਬੰਦੇ ਨੇ ਸਲਾਹਿਆ ਹੈ |
ਇਸ ਵਾਕ ਵਿੱਚ ਕਿਰਿਆ ਸ਼ਬਦ ਦੋ ਹਨ | ਪਹਿਲਾ ਸ਼ਬਦ ਮੂਲ ਕਿਰਿਆ ਹੈ | 'ਹੈ' ਸ਼ਬਦ ਸਹਾਇਕ ਕਿਰਿਆ ਹੈ |







Follow Me Here

Contact Form

Name

Email *

Message *

Popular Posts