Sunday, July 01, 2018


ਕਿਰਿਆ ਵਿਸ਼ੇਸ਼ਣ ਦੀ ਵਿਆਖਿਆ

ਜਿਵੇਂ ਨਾਂਵ ਜਾਂ ਪੜਨਾਂਵ ਸ਼ਬਦ ਦੀ ਵਿਸ਼ੇਸ਼ਤਾ ਦੱਸਣ ਵਾਲਾ ਸ਼ਬਦ ਵਿਸ਼ੇਸ਼ਣ ਹੁੰਦਾ ਹੈ ਤਿਵੇਂ ਕਿਰਿਆ ਸ਼ਬਦ ਦੀ ਵਿਸ਼ੇਸ਼ਤਾ ਦੱਸਣ ਵਾਲਾ ਸ਼ਬਦ ਕਿਰਿਆ ਵਿਸ਼ੇਸ਼ਣ ਹੁੰਦਾ ਹੈ | ਉਦਾਹਰਨਾ -

-- ਉਹ ਜ਼ੋਰ-ਜ਼ੋਰ ਨਾਲ ਹੱਥ ਪੈਰ ਮਾਰਨ ਲੱਗਦੇ ਹਨ ਜਿਵੇਂ ਪਾਣੀ ਵਿੱਚ ਤੈਰ ਰਹੇ ਹੋਣ |
-- ਪੰਡਾਲ ਵਿੱਚ ਬਹੁਤ ਦੇਰ ਤਕ ਚੁੱਪ ਪਸਰੀ ਰਹੀ |

ਕਿਰਿਆ-ਵਿਸ਼ੇਸ਼ਣ ਸ਼ਬਦ ਦੀਆਂ ਅੱਠ ਕਿਸਮਾਂ ਹਨ -

1. ਕਾਲਵਾਚਕ ਕਿਰਿਆ-ਵਿਸ਼ੇਸ਼ਣ  2. ਸਥਾਨਵਾਚਕ ਕਿਰਿਆ-ਵਿਸ਼ੇਸ਼ਣ  3. ਪ੍ਰਕਾਰਵਾਚਕ ਕਿਰਿਆ-ਵਿਸ਼ੇਸ਼ਣ

4. ਕਾਰਨਵਾਚਕ ਕਿਰਿਆ-ਵਿਸ਼ੇਸ਼ਣ  5. ਪਰਿਮਾਣਵਾਚਕ ਕਿਰਿਆ-ਵਿਸ਼ੇਸ਼ਣ  6. ਸੰਖਿਆਵਾਚਕ ਕਿਰਿਆ-ਵਿਸ਼ੇਸ਼ਣ

7. ਨਿਰਨਾਵਾਚਕ ਕਿਰਿਆ-ਵਿਸ਼ੇਸ਼ਣ  8. ਨਿਸ਼ਚੇਵਾਚਕ ਕਿਰਿਆ-ਵਿਸ਼ੇਸ਼ਣ |

1. ਕਾਲਵਾਚਕ ਕਿਰਿਆ-ਵਿਸ਼ੇਸ਼ਣ - ਜਿਸ ਸ਼ਬਦ ਤੋਂ ਕਿਰਿਆ ਦੇ ਹੋਣ ਸਮੇਂ ਦਾ ਪਤਾ ਲੱਗੇ ਉਸ ਨੂੰ 1. ਕਾਲਵਾਚਕ ਕਿਰਿਆ-ਵਿਸ਼ੇਸ਼ਣ ਕਹਿੰਦੇ ਹਨ | ਜਿਵੇਂ ਕੱਲ੍ਹ, ਪਰਸੋ, ਸਵੇਰੇ, ਛੇ  ਵਜੇ, ਕਦੋਂ , ਕਦੇ ਆਦਿ |

2. ਸਥਾਨਵਾਚਕ ਕਿਰਿਆ-ਵਿਸ਼ੇਸ਼ਣ - ਜਿਸ ਸ਼ਬਦ ਤੋ ਕਿਰਿਆ ਦੇ ਹੋਣ ਦੇ ਸਥਾਨ ਦਾ ਪਤਾ ਲੱਗੇ ਉਸ ਨੂੰ 2. ਸਥਾਨਵਾਚਕ ਕਿਰਿਆ-ਵਿਸ਼ੇਸ਼ਣ | ਜਿਵੇਂ ਲਾਇਬ੍ਰੇਰੀ, ਘਰ, ਬਾਹਰ,  ਅੰਦਰ, ਹੇਠਾਂ, ਉੱਪਰ ਆਦਿ |

3. ਪ੍ਰਕਾਰਵਾਚਕ ਕਿਰਿਆ-ਵਿਸ਼ੇਸ਼ਣ - ਜਿਸ ਸ਼ਬਦ ਤੋਂ ਕਿਸੇ ਕਿਰਿਆ ਦੇ ਹੋਣ ਜਾਂ ਨਾ ਹੋਣ ਦਾ ਢੰਗ, ਤਰੀਕਾ ਜਨ ਪ੍ਰਕਾਰ ਦਾ ਪਤਾ ਲੱਗੇ ਉਸ ਨੂੰ ਪ੍ਰਕਾਰਵਾਚਕ ਕਿਰਿਆ-ਵਿਸ਼ੇਸ਼ਣ ਕਹਿੰਦੇ ਹਨ | ਜਿਵੇਂ - ਜਿਸ ਤਰ੍ਹਾਂ, ਇਉਂ, ਇਵੇਂ,  ਹੌਲੀ, ਛੇਤੀ ਆਦਿ |

4. ਕਾਰਨਵਾਚਕ ਕਿਰਿਆ-ਵਿਸ਼ੇਸ਼ਣ - ਜਿਸ ਸ਼ਬਦ ਤੋਂ ਕਿਸੇ ਕਿਰਿਆ ਦੇ ਹੋਣ ਜਾਂ ਨਾ ਹੋਣ, ਕੀਤੇ ਜਾਣ ਜਾਂ ਨਾ ਕੀਤੇ ਜਾਣ ਦਾ ਪਤਾ ਲੱਗੇ, ਉਸ ਨੂੰ ਕਾਰਨਵਾਚਕ ਕਿਰਿਆ-ਵਿਸ਼ੇਸ਼ਣ ਆਖਦੇ ਹਨ | ਜਿਵੇਂ ਕਿਉਂ, ਇਸ ਲਈ, ਇਸ ਕਰਕੇ, ਕਿੰਝ, ਇੰਝ, ਤਾਂ ਜੋ, ਤਾਂ ਹੀ ਆਦਿ |

5. ਪਰਿਮਾਣਵਾਚਕ ਕਿਰਿਆ-ਵਿਸ਼ੇਸ਼ਣ - ਜਿਸ ਸ਼ਬਦ ਤੋਂ ਕਿਸੇ ਕਿਰਿਆ ਦੇ ਪਰਿਮਾਣ, ਮਿਣਤੀ ਜਾਂ ਮਿਕਦਾਰ ਦਾ ਪਤਾ ਲੱਗੇ, ਉਸ ਨੂੰ ਪਰਿਮਾਣਵਾਚਕ ਕਿਰਿਆ-ਵਿਸ਼ੇਸ਼ਣ ਕਹਿੰਦੇ ਹਨ | ਜਿਵੇਂ ਥੋੜ੍ਹਾ, ਬਹੁਤ, ਇੰਨਾ, ਬੜਾ,  ਨਿਰਾ,  ਜ਼ਰਾ ਕੁ ਆਦਿ |

6. ਸੰਖਿਆਵਾਚਕ ਕਿਰਿਆ-ਵਿਸ਼ੇਸ਼ਣ - ਜਿਹੜੇ ਸ਼ਬਦ ਤੋ ਕਿਰਿਆ ਦੀ ਵਾਰੀ ਅਰਥਾਤ ਦੁਹਰਾਉ ਦਾ ਪਤਾ ਲੱਗੇ, ਉਸ ਨੂੰ ਸੰਖਿਆਵਾਚਕ ਕਿਰਿਆ-ਵਿਸ਼ੇਸ਼ਣ ਕਹਿੰਦੇ ਹਨ | ਜਿਵੇਂ- ਇੱਕ ਵਾਰ, ਕਈ ਵਾਰ, ਵਾਰ-ਵਾਰ, ਘੜੀ-ਮੁੜੀ ਆਦਿ \

7. ਨਿਰਨਾਵਾਚਕ ਕਿਰਿਆ-ਵਿਸ਼ੇਸ਼ਣ - ਜਿਹੜੇ ਸ਼ਬਦ ਤੋਂ ਕਿਸੇ ਕਿਰਿਆ ਦੇ ਹੋਣ ਜਾਂ ਨਾ ਹੋਣ, ਕੀਤੇ ਜਾਣ ਜਾਂ ਨਾ ਕੀਤੇ ਜਾਣ ਬਾਰੇ ਨਿਰਨੇ ਦੇ ਰੂਪ ਵਿੱਚ ਸੂਚਨਾ ਮਿਲੇ, ਉਸ ਨੂੰ ਨਿਰਨਾਵਾਚਕ ਕਿਰਿਆ ਵਿਸ਼ੇਸ਼ਣ ਕਹਿੰਦੇ ਹਨ, ਜਿਵੇਂ, ਹਾਂ, ਨਾਂਹ, ਹਾਂ ਜੀ ਆਦਿ |

8. ਨਿਸ਼ਚੇਵਾਚਕ ਕਿਰਿਆ-ਵਿਸ਼ੇਸ਼ਣ - ਜਿਹੜੇ ਸ਼ਬਦ ਤੋਂ ਕਿਰਿਆ ਬਾਰੇ ਨਿਸ਼ਚੇ ਜਾਂ ਵਿਸ਼ਵਾਸ ਦੇ ਭਾਵ ਪ੍ਰਗਟ ਹੋਣ ਉਸ ਨੂੰ ਨਿਸ਼ਚੇਵਾਚਕ ਕਿਰਿਆ ਵਿਸ਼ੇਸ਼ਣ ਕਹਿੰਦੇ ਹਨ | ਜਿਵੇਂ- ਜ਼ਰੂਰ, ਹੀ,  ਵੀ, ਬੇਸ਼ੱਕ, ਬਿਲਕੁਲ ਆਦਿ |
0 comments:

Post a Comment

Follow Me Here

Contact Form

Name

Email *

Message *

Popular Posts