Saturday, June 16, 2018



ਵਿਸ਼ੇਸ਼ਣ ਦੇ ਪ੍ਰਕਾਰ ਅਤੇ ਵਿਆਖਿਆ

ਜਿਹੜਾ ਸ਼ਬਦ ਕਿਸੇ ਨਾਂਵ ਜਾਂ ਪੜਨਾਂਵ ਸ਼ਬਦ ਨਾਲ ਆ ਕੇ ਉਸ ਦੀ ਵਿਸ਼ੇਸ਼ਤਾ ਦੱਸੇ, ਉਸ ਨੂੰ ਵਿਸ਼ੇਸ਼ਣ ਕਿਹਾ ਜਾਂਦਾ ਹੈ |
ਵਿਸ਼ੇਸ਼ਣ ਸ਼ਬਦ ਪੰਜ ਪ੍ਰਕਾਰ ਦੇ ਹੁੰਦੇ ਹਨ |

1. ਗੁਣ-ਵਾਚਕ ਵਿਸ਼ੇਸ਼ਣ 2. ਸੰਖਿਆ-ਵਾਚਕ ਵਿਸ਼ੇਸ਼ਣ 3. ਪਰਿਮਾਣ-ਵਾਚਕ ਵਿਸ਼ੇਸ਼ਣ 4. ਨਿਸ਼ਚੇ-ਵਾਚਕ ਵਿਸ਼ੇਸ਼ਣ 5. ਪੜਨਾਵੀ ਵਿਸ਼ੇਸ਼ਣ

1. ਗੁਣ-ਵਾਚਕ ਵਿਸ਼ੇਸ਼ਣ - ਜਿਹੜਾ ਸ਼ਬਦ ਨਾਂਵ ਜਾਂ ਪੜਨਾਂਵ ਸ਼ਬਦ ਦੇ ਗੁਣ, ਔਗੁਣ, ਆਕਾਰ, ਅਵਸਥਾ ਆਦਿ ਦੱਸੇ ਉਸ ਨੂੰ ਗੁਣ-ਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ |

ਉਦਾਹਰਨਾਂ--

-ਇੱਕ ਛੋਟਾ ਚਿੜੀ ਜਿਹਾ ਪੰਛੀ ਬੰਬੋਲਾ
-ਪਰਵਾਸੀ ਪੰਛੀਆਂ ਦੇ ਸਰੀਰ ਅੰਦਰ ਚਰਬੀ ਦਾ ਵੱਡਾ-ਭੰਡਾਰ ਹੁੰਦਾ ਹੈ |
-ਦਿਲਚਸਪ ਗੱਲ ਇਹ
-ਏਸ਼ੀਆਂ ਵਿੱਚ ਇਹ ਸ਼ਭ ਤੋ ਵੱਡੀ ਰੱਖ ਹੈ
- ਖੂਬਸੂਰਤ ਪੰਛੀ

2. ਸੰਖਿਆ-ਵਾਚਕ ਵਿਸ਼ੇਸ਼ਣ - ਜਿਹੜਾ ਸ਼ਬਦ ਨਾਂਵ ਜਾਂ ਪੜਨਾਂਵ ਸ਼ਬਦ ਦੀ ਗਿਣਤੀ ਦਾ ਗਿਆਨ ਦੇਵੇ, ਉਸ ਨੂੰ ਸੰਖਿਆ-ਵਾਚਕ ਵਿਸ਼ੇਸ਼ਣ ਕਹਿੰਦੇ ਹਨ |

ਉਦਾਹਰਨਾਂ --

ਬਿਨਾਂ ਟਿਕਟ ਸਵਾਰੀ ਨੂੰ ਵੀਹ ਗੁਣਾ ਜੁਰਮਾਨਾ ਦੇਣਾ ਪਵੇਗਾ |
ਮੈਨੂੰ ਬਾਰ੍ਹਵਾਂ ਸਾਲ ਲੱਗ ਗਿਆ ਹੈ |
ਸਕੂਲ ਵਿੱਚ ਪਹਿਲਾਂ ਦਿਨ ਹਮੇਸ਼ਾ ਯਾਦ ਰਹਿੰਦਾ ਹੈ |
ਹੜ੍ਹ ਕਰਨ ਕਰੋੜਾਂ ਰੁਪਏ ਦੇ ਫ਼ਸਲ ਖਰਾਬ ਹੋ ਗਈ |

3. ਪਰਿਮਾਣ-ਵਾਚਕ ਵਿਸ਼ੇਸ਼ਣ - ਜਿਹੜੇ ਸ਼ਬਦ ਤੋ ਗਿਣਤੀ, ਤੋਲ ਜਾਂ ਮਾਪ, ਦਾ ਪਤਾ ਲੱਗੇ ਉਹ ਸ਼ਬਦ ਪਰਿਮਾਣ-ਵਾਚਕ ਜਾਂ ਗਿਣਤੀ-ਵਾਚਕ ਵਿਸ਼ੇਸ਼ਣ ਅਖਵਾਉਂਦਾ ਹੈ ; ਜਿਵੇ ਬਹੁਤਾ, ਥੋੜ੍ਹਾ, ਕਾਫੀ, ਵਥੇਰਾ |

ਉਦਾਹਰਨਾਂ --

- ਅਪ੍ਰੈਲ ਦਾ ਮਹੀਨਾ ਸੀ, ਕਾਫੀ ਗਰਮੀ ਪੈਣ ਲੱਗੀ ਪਾਈ ਸੀ |
-ਬਾਲਟੀ ਵਿੱਚ ਪਾਣੀ ਥੋੜ੍ਹਾ ਸੀ, ਕੇਸੀ ਨਾਉਣ ਲਈ ਜ਼ਿਆਦਾ ਪਾਣੀ ਦੀ ਲੋੜ ਸੀ |
-ਪਾਪਾ ਜੀ ਨੂੰ ਪ੍ਰਮਾਣੂ ਊਰਜਾ ਬਾਰੇ ਬਥੇਰਾ ਗਿਆਨ ਸੀ |

4. ਨਿਸਚੇ-ਵਾਚਕ ਵਿਸ਼ੇਸ਼ਣ - ਜਿਹੜਾ ਸ਼ਬਦ ਕਿਸੇ ਨਾਂਵ ਜਾਂ ਪੜਨਾਂਵ ਨਾਲ ਇਸ ਤਰ੍ਹਾਂ ਆਵੇ ਕਿ ਉਸ ਵੱਲ ਨਿਸ਼ਚੇ ਨਾਲ ਸੰਕੇਤ ਕਰਦਾ ਹੋਇਆ ਉਸ ਨੂੰ ਆਮ ਤੋਂ ਵਿਸ਼ੇਸ਼ ਬਣਾ ਦੇਵੇ, ਉਸ ਨੂੰ ਨਿਸਚੇਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ |

ਉਦਾਹਰਨਾਂ --

- ਇਹ ਮੇਰੀ ਕਾਪੀ ਹੈ |
- ਉਹ ਅਧਿਆਪਕ ਪਟਿਆਲੇ ਦਾ ਵਸਨੀਕ ਹੈ |
- ਔਹ ਬਿਲਡਿੰਗ ਹਸਪਤਾਲ ਦੀ ਹੈ |
ਪਹਿਲੇ ਵਾਕ ਵਿੱਚ ਇਹ ਸ਼ਬਦ 'ਮੇਰੀ' ਕਾਪੀ ਬਾਰੇ ਨਿਸਚੇ ਨਾਲ ਦੱਸਦਾ ਹੈ, ਇਵੇਂ ਹੀ ਦੂਜੇ ਵਾਕ ਵਿੱਚ ਉਹ ਸ਼ਬਦ ਬਾਰੇ ਅਤੇ ਤੀਜੇ ਵਾਕ ਵਿੱਚ ਔਹ ਸ਼ਬਦ ਬਿਲਡਿੰਗ ਸ਼ਬਦ ਬਾਰੇ ਨਿਸਚੇ ਨਾਲ ਦੱਸਦਾ ਹੈ | ਇਹ, ਉਹ, ਔਹ ਨਿਸਚੇਵਾਚਕ ਸ਼ਬਦ ਹਨ |

5. ਪੜਨਾਵੀਂ ਵਿਸ਼ੇਸ਼ਣ- ਜਿਹੜਾ ਪੜਨਾਂਵ ਸ਼ਬਦ ਵਾਕ ਦੇ ਪ੍ਰਸੰਗ ਵਿੱਚ ਨਾਂਵ ਸ਼ਬਦ ਨਾਲ ਆ ਕੇ ਵਿਸ਼ੇਸ਼ਣ ਦਾ ਕੰਮ ਦੇਵੇ, ਉਸ ਨੂੰ ਪੜਨਾਂਵੀ ਵਿਸ਼ੇਸ਼ਣ ਆਖਦੇ ਹਨ | ਉਦਾਹਰਨ ਵਜੋਂ ਹੇਠ ਲਿਖੇ ਵਾਕਾਂ ਵਿੱਚ ਦੂਹਰੇ ਲਕੀਰੇ ਸ਼ਬਦ ਪੜਨਾਂਵੀ ਵਿਸ਼ੇਸ਼ਣ ਹਨ -

-ਜਿਹੜਾ ਪ੍ਰਸ਼ਨ ਤਿਮਾਹੀ  ਪਰੀਖਿਆ ਵਿੱਚ ਆਇਆ ਸੀ,  ਉਹੋ ਹੀ ਸਲਾਨਾ ਪਰੀਖਿਆ ਵਿੱਚ ਆ ਗਿਆ |
-ਜਿਸ ਵਿਦਿਆਰਥੀ ਨੂੰ ਝੂਠ ਬੋਲਣ ਦੀ ਆਦਤ ਪੈ ਜਾਵੇ ਉਸ ਦਾ ਕੋਈ ਇਤਬਾਰ ਨਹੀਂ ਕਰਦਾ |




2 comments:

  1. On June 9, Lumiere Place shared its findings with the Missouri Gaming Commission, which in turn issued a statewide alert. Several casinos soon discovered that they'd been cheated the same method, though usually by different males than the one who’d bilked Lumiere Place. In every occasion, the perpetrator held a cellphone near an Aristocrat Mark VI mannequin slot machine shortly earlier than a run of fine fortune. Casino safety pulled up the surveillance tapes and ultimately noticed the offender, a black-haired man in his thirties who 1xbet wore a Polo zip-up and carried a square brown purse. Unlike most slots cheats, he didn’t seem to tinker with any of the machines he targeted, all of which had been older models manufactured by Aristocrat Leisure of Australia.

    ReplyDelete

Follow Me Here

Contact Form

Name

Email *

Message *

Popular Posts