Thursday, July 12, 2018



ਬਹੁਚੋਣੀ ਵਸਤੂਨਿਸ਼ਟ ਪ੍ਰਸ਼ਨ Part-2

1. ਪੰਜਾਬੀ ਦੇ ਅੱਖਰ ਹਨ -

a) 30                                                 b) 35


c) 32                                                 d) 40


2. ਧੁਨੀਆਂ ਕਿੰਨੀ ਪ੍ਰਕਾਰ ਦੀਆਂ ਹਨ ?

a) 2                                                   b) 3


c) 4                                                   d) 5

3. ਧੁਨੀਆਂ ਦੇ ਕਿਹੜੇ-ਕਿਹੜੇ ਭੇਦ ਹਨ ? 

a) ਸ੍ਵਰ, ਵਿਅੰਜਨ, ਅਨੁਨਾਸਿਕ

b) ਸ੍ਵਰ, ਵਿਅੰਜਨ

c) ਸ੍ਵਰ ਅਨੁਨਾਸਿਕ

d) ਇਨ੍ਹਾਂ ਵਿਚੋਂ ਕੋਈ ਨਹੀਂ |

4. ਨਾਸਿਕੀ ਧੁਨੀਆਂ ਕਿਹੜੀਆਂ ਹਨ ?

a) ਜਿਨ੍ਹਾਂ ਦਾ ਉਚਾਰਨ ਨੱਕ ਦੁਆਰਾ ਹੋਵੇ

b) ਜਿਨ੍ਹਾਂ ਦੇ ਉਚਾਰਨ ਨਾਲ ਜੀਭ ਤਾਲੂ ਨਾਲ ਲੱਗੇ

c) ਜਿਨ੍ਹਾਂ ਦੇ ਉਚਾਰਨ ਨਾਲ ਜੀਭ ਦੰਦਾਂ ਨੂੰ ਲੱਗੇ

d) ਇਨ੍ਹਾਂ ਵਿਚੋਂ ਕੋਈ ਨਹੀ |

5. ਅੱਧਕ ਦੀ ਵਰਤੋਂ ਕਿਹੜੀ-ਕਿਹੜੀ ਲੱਗ ਨਾਲ ਹੁੰਦੀ ਹੈ ?

a) ਸਿਹਾਰੀ, ਔਂਕੜ ਤੇ ਲਾਂ ਨਾਲ

b) ਮੁਕਤਾ, ਸਿਹਾਰੀ ਤੇ ਔਂਕੜ ਨਾਲ

c) ਬਿਹਾਰੀ, ਔਂਕੜ, ਨਾਲ

d) ਇਨ੍ਹਾਂ ਵਿਚੋਂ ਕੋਈ ਨਹੀ |

6. ਪੰਜਾਬੀ ਵਿਅੰਜਨਾਂ ਨਾਲ ਕਿੰਨੀਆ ਲਗਾ ਲੱਗਦੀਆਂ ਹਨ ?

a) 8                                                 b) 5


c) 3                                                 d) 10                                       

7. ਅੱਧਕ ਦੀ ਵਰਤੋਂ ਕਦੋਂ ਹੁੰਦੀ ਹੈ ?

a) ਜਦੋਂ ਆਵਾਜ਼ ਨੱਕ ਰਾਹੀਂ ਪ੍ਰਗਟ ਕਰਨੀ ਹੋਵੇ

b) ਜਦੋਂ ਆਵਾਜ਼ ਦੋਹਰੀ ਪ੍ਰਗਟ ਕਰਨੀ ਹੋਵੇ 

c) ਜਦੋਂ ਹੈਰਾਨੀ ਪ੍ਰਗਟ ਕਰਨੀ ਹੋਵੇ

d) ਇਨ੍ਹਾਂ ਵਿਚੋਂ ਕੋਈ ਨਹੀਂ |

8. 'ਮੁਕਤਾ' ਲਾਗ ਤੋਂ ਕੀ ਭਾਵ ਹੈ ?

a) ਇਸ ਦਾ ਕੋਈ ਚਿੰਨ੍ਹ ਨਹੀਂ ਹੈ 

b) ਇਸ ਦੇ ਦੋੰ ਚਿੰਨ੍ਹ ਹਨ

c) ਇਸ ਦੇ ਅਨੇਕਾਂ ਚਿੰਨ੍ਹ ਹਨ

d) ਇਨ੍ਹਾਂ ਵਿਚੋਂ ਕੋਈ ਨਹੀਂ |

9. ਇਨ੍ਹਾਂ 'ਚੋਂ ਕਿਹੜੀ ਲੱਗ ਨਾਲ ਟਿੱਪੀ ਨਹੀਂ ਲੱਗਦੀ -

a) ਕੰਨਾ                                     b) ਮੁਕਤਾ

c) ਸਿਹਾਰੀ                                d) ਦੁਲੈਂਕੜ 


10. ਇਨ੍ਹਾਂ 'ਚੋਂ ਕਿਹੜੀ ਲਗ ਨਾਲ ਬਿੰਦੀ ਨਹੀਂ ਲੱਗਦੀ-

a) ਬਿਹਾਰੀ                                  b) ਸਿਹਾਰੀ

c) ਮੁਕਤਾ                                    d) ਲਾਂ





Answers:- 1. b)  2. b)  3. a)  4. a)  5. b)  6. d)  7. b)  8. a)  9. a)  10. b)







0 comments:

Post a Comment

Follow Me Here

Contact Form

Name

Email *

Message *

Popular Posts