Showing posts with label ਵਿਆਕਰਣ ਦੀ ਵਿਆਖਿਆ. Show all posts
Showing posts with label ਵਿਆਕਰਣ ਦੀ ਵਿਆਖਿਆ. Show all posts

Thursday, July 12, 2018



ਬਹੁਚੋਣੀ ਵਸਤੂਨਿਸ਼ਟ ਪ੍ਰਸ਼ਨ Part-2

1. ਪੰਜਾਬੀ ਦੇ ਅੱਖਰ ਹਨ -

a) 30                                                 b) 35


c) 32                                                 d) 40


2. ਧੁਨੀਆਂ ਕਿੰਨੀ ਪ੍ਰਕਾਰ ਦੀਆਂ ਹਨ ?

a) 2                                                   b) 3


c) 4                                                   d) 5

3. ਧੁਨੀਆਂ ਦੇ ਕਿਹੜੇ-ਕਿਹੜੇ ਭੇਦ ਹਨ ? 

a) ਸ੍ਵਰ, ਵਿਅੰਜਨ, ਅਨੁਨਾਸਿਕ

b) ਸ੍ਵਰ, ਵਿਅੰਜਨ

c) ਸ੍ਵਰ ਅਨੁਨਾਸਿਕ

d) ਇਨ੍ਹਾਂ ਵਿਚੋਂ ਕੋਈ ਨਹੀਂ |

4. ਨਾਸਿਕੀ ਧੁਨੀਆਂ ਕਿਹੜੀਆਂ ਹਨ ?

a) ਜਿਨ੍ਹਾਂ ਦਾ ਉਚਾਰਨ ਨੱਕ ਦੁਆਰਾ ਹੋਵੇ

b) ਜਿਨ੍ਹਾਂ ਦੇ ਉਚਾਰਨ ਨਾਲ ਜੀਭ ਤਾਲੂ ਨਾਲ ਲੱਗੇ

c) ਜਿਨ੍ਹਾਂ ਦੇ ਉਚਾਰਨ ਨਾਲ ਜੀਭ ਦੰਦਾਂ ਨੂੰ ਲੱਗੇ

d) ਇਨ੍ਹਾਂ ਵਿਚੋਂ ਕੋਈ ਨਹੀ |

5. ਅੱਧਕ ਦੀ ਵਰਤੋਂ ਕਿਹੜੀ-ਕਿਹੜੀ ਲੱਗ ਨਾਲ ਹੁੰਦੀ ਹੈ ?

a) ਸਿਹਾਰੀ, ਔਂਕੜ ਤੇ ਲਾਂ ਨਾਲ

b) ਮੁਕਤਾ, ਸਿਹਾਰੀ ਤੇ ਔਂਕੜ ਨਾਲ

c) ਬਿਹਾਰੀ, ਔਂਕੜ, ਨਾਲ

d) ਇਨ੍ਹਾਂ ਵਿਚੋਂ ਕੋਈ ਨਹੀ |

6. ਪੰਜਾਬੀ ਵਿਅੰਜਨਾਂ ਨਾਲ ਕਿੰਨੀਆ ਲਗਾ ਲੱਗਦੀਆਂ ਹਨ ?

a) 8                                                 b) 5


c) 3                                                 d) 10                                       

7. ਅੱਧਕ ਦੀ ਵਰਤੋਂ ਕਦੋਂ ਹੁੰਦੀ ਹੈ ?

a) ਜਦੋਂ ਆਵਾਜ਼ ਨੱਕ ਰਾਹੀਂ ਪ੍ਰਗਟ ਕਰਨੀ ਹੋਵੇ

b) ਜਦੋਂ ਆਵਾਜ਼ ਦੋਹਰੀ ਪ੍ਰਗਟ ਕਰਨੀ ਹੋਵੇ 

c) ਜਦੋਂ ਹੈਰਾਨੀ ਪ੍ਰਗਟ ਕਰਨੀ ਹੋਵੇ

d) ਇਨ੍ਹਾਂ ਵਿਚੋਂ ਕੋਈ ਨਹੀਂ |

8. 'ਮੁਕਤਾ' ਲਾਗ ਤੋਂ ਕੀ ਭਾਵ ਹੈ ?

a) ਇਸ ਦਾ ਕੋਈ ਚਿੰਨ੍ਹ ਨਹੀਂ ਹੈ 

b) ਇਸ ਦੇ ਦੋੰ ਚਿੰਨ੍ਹ ਹਨ

c) ਇਸ ਦੇ ਅਨੇਕਾਂ ਚਿੰਨ੍ਹ ਹਨ

d) ਇਨ੍ਹਾਂ ਵਿਚੋਂ ਕੋਈ ਨਹੀਂ |

9. ਇਨ੍ਹਾਂ 'ਚੋਂ ਕਿਹੜੀ ਲੱਗ ਨਾਲ ਟਿੱਪੀ ਨਹੀਂ ਲੱਗਦੀ -

a) ਕੰਨਾ                                     b) ਮੁਕਤਾ

c) ਸਿਹਾਰੀ                                d) ਦੁਲੈਂਕੜ 


10. ਇਨ੍ਹਾਂ 'ਚੋਂ ਕਿਹੜੀ ਲਗ ਨਾਲ ਬਿੰਦੀ ਨਹੀਂ ਲੱਗਦੀ-

a) ਬਿਹਾਰੀ                                  b) ਸਿਹਾਰੀ

c) ਮੁਕਤਾ                                    d) ਲਾਂ





Answers:- 1. b)  2. b)  3. a)  4. a)  5. b)  6. d)  7. b)  8. a)  9. a)  10. b)







Wednesday, July 11, 2018



ਬਹੁਚੋਣੀ ਵਸਤੂਨਿਸ਼ਟ ਪ੍ਰਸ਼ਨ Part-1


1. ਕਿਸੇ ਬੋਲੀ ਦੀਆਂ ਆਵਾਜ਼ਾ ਨੂੰ ਲਿਖ ਕੇ ਪ੍ਰਗਟਾਉਣ ਲਈ ਜਿਹੜੇ ਮੂਲ ਚਿੰਨ੍ਹ ਪ੍ਰਯੋਗ ਕੀਤੇ ਜਾਂਦੇ ਹਨ -


a) ਲਿੱਪੀ                                                b) ਅੱਖਰ


c) ਲਗਾਖਰ                                           d) ਇਨ੍ਹਾਂ ਵਿਚੋਂ ਕੋਈ ਨਹੀ |

2. ਕਿਸੇ ਬੋਲੀ ਦੇ ਸਾਰੇ ਲਿਖਣ-ਚਿੰਨ੍ਹਾਂ ਦੇ ਸਮੂਹ ਨੂੰ ਆਖਦੇ ਹਨ -

a) ਲਗਾਖਰ                                           b) ਵਿਅੰਜਨ


c) ਲਿੱਪੀ                                                d) ਵਿਸ਼ੇਸ਼ਣ

3. 'ਅ' ਨੂੰ ਕਿੰਨੀਆਂ ਲਗਾ ਲੱਗਦੀਆਂ ਹਨ ?

a) ਤਿੰਨ                                                 b) ਚਾਰ

c) ਦੋ                                                     d) ਪੰਜ

4. 'ਓ' ਨੂੰ ਕਿਨੀਆਂ ਲਗਾ ਲੱਗਦੀਆਂ ਹਨ ?

a) ਦੋ                                                     b) ਤਿੰਨ

c) ਚਾਰ                                                 d) ਪੰਜ

5. ਪੰਜਾਬੀ ਵਿੱਚ ਕਿੰਨੀਆਂ ਲਗਾਂ ਦੀ ਵਰਤੋਂ ਹੁੰਦੀ ਹੈ ?

a) ਦੋ                                                   b) ਪੰਜ

c) ਅੱਠ                                                d) ਦਸ

6. ਪੰਜਾਬੀ ਵਿੱਚ ਸ੍ਵਰ ਹਨ -

a) ਦੋ                                                 b) ਤਿੰਨ

c) ਚਾਰ                                             d) ਪੰਜ

7. ਪੰਜਾਬੀ ਵਿੱਚ ਵਿਅੰਜਨ ਹਨ -

a) 35                                               b) 30

c) 32                                               d) 10

8. ਗੁਰਮੁਖੀ ਲਿਪੀ ਦੇ ਹੋਰ ਕਿਹੜੇ-ਕਿਹੜੇ ਨਾਂ ਪ੍ਰਸਿੱਧ ਰਹੇ ਹਨ ?

a) ਪੰਜਾਬੀ                                         b) ਪੈਂਤੀ ਤੇ ਪੰਜਾਬੀ ਲਿਪੀ

c) ਬੋਲੀ                                             d) ਭਾਸ਼ਾ

9. ਪੰਜਾਬੀ ਲਈ ਕਿਹੜੀ ਲਿੱਪੀ ਵਰਤੀ ਜਾਂਦੀ ਹੈ -

a) ਹਿੰਦੀ                                            b) ਪੰਜਾਬੀ

c) ਦੇਵਨਾਗਰੀ                                    d) ਗੁਰਮੁਖੀ





Answers:- 1. b)  2. c)  3. a)  4. b)  5. d)  6. b)  7. c)  8. b)  9. d)




  



Sunday, July 01, 2018


ਕਿਰਿਆ ਵਿਸ਼ੇਸ਼ਣ ਦੀ ਵਿਆਖਿਆ

ਜਿਵੇਂ ਨਾਂਵ ਜਾਂ ਪੜਨਾਂਵ ਸ਼ਬਦ ਦੀ ਵਿਸ਼ੇਸ਼ਤਾ ਦੱਸਣ ਵਾਲਾ ਸ਼ਬਦ ਵਿਸ਼ੇਸ਼ਣ ਹੁੰਦਾ ਹੈ ਤਿਵੇਂ ਕਿਰਿਆ ਸ਼ਬਦ ਦੀ ਵਿਸ਼ੇਸ਼ਤਾ ਦੱਸਣ ਵਾਲਾ ਸ਼ਬਦ ਕਿਰਿਆ ਵਿਸ਼ੇਸ਼ਣ ਹੁੰਦਾ ਹੈ | ਉਦਾਹਰਨਾ -

-- ਉਹ ਜ਼ੋਰ-ਜ਼ੋਰ ਨਾਲ ਹੱਥ ਪੈਰ ਮਾਰਨ ਲੱਗਦੇ ਹਨ ਜਿਵੇਂ ਪਾਣੀ ਵਿੱਚ ਤੈਰ ਰਹੇ ਹੋਣ |
-- ਪੰਡਾਲ ਵਿੱਚ ਬਹੁਤ ਦੇਰ ਤਕ ਚੁੱਪ ਪਸਰੀ ਰਹੀ |

ਕਿਰਿਆ-ਵਿਸ਼ੇਸ਼ਣ ਸ਼ਬਦ ਦੀਆਂ ਅੱਠ ਕਿਸਮਾਂ ਹਨ -

1. ਕਾਲਵਾਚਕ ਕਿਰਿਆ-ਵਿਸ਼ੇਸ਼ਣ  2. ਸਥਾਨਵਾਚਕ ਕਿਰਿਆ-ਵਿਸ਼ੇਸ਼ਣ  3. ਪ੍ਰਕਾਰਵਾਚਕ ਕਿਰਿਆ-ਵਿਸ਼ੇਸ਼ਣ

4. ਕਾਰਨਵਾਚਕ ਕਿਰਿਆ-ਵਿਸ਼ੇਸ਼ਣ  5. ਪਰਿਮਾਣਵਾਚਕ ਕਿਰਿਆ-ਵਿਸ਼ੇਸ਼ਣ  6. ਸੰਖਿਆਵਾਚਕ ਕਿਰਿਆ-ਵਿਸ਼ੇਸ਼ਣ

7. ਨਿਰਨਾਵਾਚਕ ਕਿਰਿਆ-ਵਿਸ਼ੇਸ਼ਣ  8. ਨਿਸ਼ਚੇਵਾਚਕ ਕਿਰਿਆ-ਵਿਸ਼ੇਸ਼ਣ |

1. ਕਾਲਵਾਚਕ ਕਿਰਿਆ-ਵਿਸ਼ੇਸ਼ਣ - ਜਿਸ ਸ਼ਬਦ ਤੋਂ ਕਿਰਿਆ ਦੇ ਹੋਣ ਸਮੇਂ ਦਾ ਪਤਾ ਲੱਗੇ ਉਸ ਨੂੰ 1. ਕਾਲਵਾਚਕ ਕਿਰਿਆ-ਵਿਸ਼ੇਸ਼ਣ ਕਹਿੰਦੇ ਹਨ | ਜਿਵੇਂ ਕੱਲ੍ਹ, ਪਰਸੋ, ਸਵੇਰੇ, ਛੇ  ਵਜੇ, ਕਦੋਂ , ਕਦੇ ਆਦਿ |

2. ਸਥਾਨਵਾਚਕ ਕਿਰਿਆ-ਵਿਸ਼ੇਸ਼ਣ - ਜਿਸ ਸ਼ਬਦ ਤੋ ਕਿਰਿਆ ਦੇ ਹੋਣ ਦੇ ਸਥਾਨ ਦਾ ਪਤਾ ਲੱਗੇ ਉਸ ਨੂੰ 2. ਸਥਾਨਵਾਚਕ ਕਿਰਿਆ-ਵਿਸ਼ੇਸ਼ਣ | ਜਿਵੇਂ ਲਾਇਬ੍ਰੇਰੀ, ਘਰ, ਬਾਹਰ,  ਅੰਦਰ, ਹੇਠਾਂ, ਉੱਪਰ ਆਦਿ |

3. ਪ੍ਰਕਾਰਵਾਚਕ ਕਿਰਿਆ-ਵਿਸ਼ੇਸ਼ਣ - ਜਿਸ ਸ਼ਬਦ ਤੋਂ ਕਿਸੇ ਕਿਰਿਆ ਦੇ ਹੋਣ ਜਾਂ ਨਾ ਹੋਣ ਦਾ ਢੰਗ, ਤਰੀਕਾ ਜਨ ਪ੍ਰਕਾਰ ਦਾ ਪਤਾ ਲੱਗੇ ਉਸ ਨੂੰ ਪ੍ਰਕਾਰਵਾਚਕ ਕਿਰਿਆ-ਵਿਸ਼ੇਸ਼ਣ ਕਹਿੰਦੇ ਹਨ | ਜਿਵੇਂ - ਜਿਸ ਤਰ੍ਹਾਂ, ਇਉਂ, ਇਵੇਂ,  ਹੌਲੀ, ਛੇਤੀ ਆਦਿ |

4. ਕਾਰਨਵਾਚਕ ਕਿਰਿਆ-ਵਿਸ਼ੇਸ਼ਣ - ਜਿਸ ਸ਼ਬਦ ਤੋਂ ਕਿਸੇ ਕਿਰਿਆ ਦੇ ਹੋਣ ਜਾਂ ਨਾ ਹੋਣ, ਕੀਤੇ ਜਾਣ ਜਾਂ ਨਾ ਕੀਤੇ ਜਾਣ ਦਾ ਪਤਾ ਲੱਗੇ, ਉਸ ਨੂੰ ਕਾਰਨਵਾਚਕ ਕਿਰਿਆ-ਵਿਸ਼ੇਸ਼ਣ ਆਖਦੇ ਹਨ | ਜਿਵੇਂ ਕਿਉਂ, ਇਸ ਲਈ, ਇਸ ਕਰਕੇ, ਕਿੰਝ, ਇੰਝ, ਤਾਂ ਜੋ, ਤਾਂ ਹੀ ਆਦਿ |

5. ਪਰਿਮਾਣਵਾਚਕ ਕਿਰਿਆ-ਵਿਸ਼ੇਸ਼ਣ - ਜਿਸ ਸ਼ਬਦ ਤੋਂ ਕਿਸੇ ਕਿਰਿਆ ਦੇ ਪਰਿਮਾਣ, ਮਿਣਤੀ ਜਾਂ ਮਿਕਦਾਰ ਦਾ ਪਤਾ ਲੱਗੇ, ਉਸ ਨੂੰ ਪਰਿਮਾਣਵਾਚਕ ਕਿਰਿਆ-ਵਿਸ਼ੇਸ਼ਣ ਕਹਿੰਦੇ ਹਨ | ਜਿਵੇਂ ਥੋੜ੍ਹਾ, ਬਹੁਤ, ਇੰਨਾ, ਬੜਾ,  ਨਿਰਾ,  ਜ਼ਰਾ ਕੁ ਆਦਿ |

6. ਸੰਖਿਆਵਾਚਕ ਕਿਰਿਆ-ਵਿਸ਼ੇਸ਼ਣ - ਜਿਹੜੇ ਸ਼ਬਦ ਤੋ ਕਿਰਿਆ ਦੀ ਵਾਰੀ ਅਰਥਾਤ ਦੁਹਰਾਉ ਦਾ ਪਤਾ ਲੱਗੇ, ਉਸ ਨੂੰ ਸੰਖਿਆਵਾਚਕ ਕਿਰਿਆ-ਵਿਸ਼ੇਸ਼ਣ ਕਹਿੰਦੇ ਹਨ | ਜਿਵੇਂ- ਇੱਕ ਵਾਰ, ਕਈ ਵਾਰ, ਵਾਰ-ਵਾਰ, ਘੜੀ-ਮੁੜੀ ਆਦਿ \

7. ਨਿਰਨਾਵਾਚਕ ਕਿਰਿਆ-ਵਿਸ਼ੇਸ਼ਣ - ਜਿਹੜੇ ਸ਼ਬਦ ਤੋਂ ਕਿਸੇ ਕਿਰਿਆ ਦੇ ਹੋਣ ਜਾਂ ਨਾ ਹੋਣ, ਕੀਤੇ ਜਾਣ ਜਾਂ ਨਾ ਕੀਤੇ ਜਾਣ ਬਾਰੇ ਨਿਰਨੇ ਦੇ ਰੂਪ ਵਿੱਚ ਸੂਚਨਾ ਮਿਲੇ, ਉਸ ਨੂੰ ਨਿਰਨਾਵਾਚਕ ਕਿਰਿਆ ਵਿਸ਼ੇਸ਼ਣ ਕਹਿੰਦੇ ਹਨ, ਜਿਵੇਂ, ਹਾਂ, ਨਾਂਹ, ਹਾਂ ਜੀ ਆਦਿ |

8. ਨਿਸ਼ਚੇਵਾਚਕ ਕਿਰਿਆ-ਵਿਸ਼ੇਸ਼ਣ - ਜਿਹੜੇ ਸ਼ਬਦ ਤੋਂ ਕਿਰਿਆ ਬਾਰੇ ਨਿਸ਼ਚੇ ਜਾਂ ਵਿਸ਼ਵਾਸ ਦੇ ਭਾਵ ਪ੍ਰਗਟ ਹੋਣ ਉਸ ਨੂੰ ਨਿਸ਼ਚੇਵਾਚਕ ਕਿਰਿਆ ਵਿਸ਼ੇਸ਼ਣ ਕਹਿੰਦੇ ਹਨ | ਜਿਵੇਂ- ਜ਼ਰੂਰ, ਹੀ,  ਵੀ, ਬੇਸ਼ੱਕ, ਬਿਲਕੁਲ ਆਦਿ |





ਕਿਰਿਆ 'ਤੇ ਕਿਰਿਆ ਦੀ ਵੰਡ

ਕਿਰਿਆ - ਉਹ ਸ਼ਬਦ ਜਿਸ ਤੋਂ ਕਿਸੇ ਕੰਮ ਦਾ ਹੋਣਾ ਜਾਂ ਕਰਨਾ ਪ੍ਰਗਟ ਹੋਵੇ, ਕਿਰਿਆ ਅਖਵਾਉਂਦਾ ਹੈ | ਪੰਜਾਬੀ ਵਿੱਚ ਕਿਰਿਆ ਆਮ ਤੌਰ 'ਤੇ ਵਾਕ ਦੇ ਅੰਤ ਵਿੱਚ ਆਉਂਦੀ ਹੈ |

ਕਿਰਿਆ ਦੀ ਵੰਡ -

ਪਹਿਲੀ ਪ੍ਰਕਾਰ ਦੀ ਵੰਡ - ਪਹਿਲੀ ਵੰਡ ਅਨੁਸਾਰ ਕਿਰਿਆ ਦੋ ਪ੍ਰਕਾਰ ਦੀ ਹੁੰਦੀ ਹੈ -

1. ਅਕਰਮਕ ਕਿਰਿਆ  2. ਸਕਰਮਕ ਕਿਰਿਆ

1. ਅਕਰਮਕ ਕਿਰਿਆ - ਜਿਵੇਂ ਇਸ ਦੇ ਨਾਂ ਤੋਂ ਹੀ ਸਪੱਸ਼ਟ ਹੈ ਕੀ ਬਿਨਾ ਕਰਮ ਤੋਂ ਕਿਰਿਆ ਅਕਰਮਕ ਕਿਰਿਆ ਹੁੰਦੀ ਹੈ | 

ਉਦਾਹਰਨ  --ਹਵਾ ਚਲਦੀ ਹੈ -      --ਘਾਹ ਉਗਦਾ ਹੈ     -- ਅੱਗ ਬਲਦੀ ਹੈ | 

2. ਸਕਰਮਕ ਕਿਰਿਆ - ਸਕਰਮਕ ਕਿਰਿਆ ਵਾਲੇ ਵਾਕਾਂ ਵਿੱਚ ਕਰਮ ਸ਼ਬਦ ਹੁੰਦਾ ਹੈ | ਉਦਾਹਰਨ - 

-- ਅਕਾਲੀ ਫੂਲਾ ਸਿੰਘ ਨੇ ਘੋੜਾ ਦਰਿਆ ਵਿੱਚ ਠੇਲ੍ਹ ਦਿੱਤਾ |

ਇਸ ਵਾਕ ਵਿੱਚ ਠੇਲ੍ਹ ਦਿਤਾ, ਕਿਰਿਆ ਸ਼ਬਦ ਹਨ | ਜੇ ਇਹਨਾਂ ਕਿਰਿਆ ਸ਼ਬਦ ਦੇ ਅੱਗੇ ਕੀ ਸ਼ਬਦ ਲਾ ਕੇ ਪ੍ਰਸ਼ਨ ਕੀਤਾ ਜਾਵੇ (ਕੀ ਠੇਲ੍ਹ ਦਿੱਤਾ ?) ਤਾਂ ਉੱਤਰ ਵਿੱਚ ਕਰਮ ਆਵੇਗਾ, ਭਾਵ ਘੋੜੇ ਨੂੰ ਠੇਲ੍ਹ ਦਿੱਤਾ ਇਸ ਤਰ੍ਹਾਂ ਇਸ ਵਾਕ ਵਿੱਚ ਆਈ ਕਿਰਿਆ ਸਕਰਮਕ ਹੈ |

ਦੂਜੀ ਪ੍ਰਕਾਰ ਦੀ ਵੰਡ - ਦੂਜੀ ਵੰਡ ਅਨੁਸਾਰ ਕਿਰਿਆ ਤਿੰਨ ਪ੍ਰਕਾਰ ਦੀ ਹੁੰਦੀ ਹੈ -

1. ਸਾਧਾਰਨ ਕਿਰਿਆ  2. ਪ੍ਰੇਰਨਾਰਥਕ ਕਿਰਿਆ  3. ਦੂਹਰੀ ਪ੍ਰੇਰਨਾਰਥਕ ਕਿਰਿਆ

1. ਸਾਧਾਰਨ ਕਿਰਿਆ - ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਉਸ ਨੂੰ ਕਰਨ ਵਾਲਾ ਕਰਤਾ ਆਪ ਹੈ, ਉਸ ਕਿਰਿਆ ਨੂੰ ਸਾਧਾਰਨ ਕਿਰਿਆ ਕਿਹਾ ਜਾਂਦਾ ਹੈ | ਉਦਾਹਰਨਾਂ -

ਜੱਗੇ ਨੂੰ ਰੋਹ ਚੜ੍ਹ ਗਿਆ -        --ਤਿੰਨੇ ਜਣੇ ਦੱਬੇ ਪੈਰ ਚੱਲ ਪਏ

2. ਪ੍ਰੇਰਨਾਰਥਕ ਕਿਰਿਆ - ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਉਹਨੂੰ ਕਰਨ ਵਾਲਾ ਕਰਤਾ ਆਪ ਨਹੀਂ ਹੈ ਸਗੋਂ ਉਹ ਕਿਰਿਆ ਕਿਸੇ ਹੋਰ ਤੋਂ ਕਰਵਾਈ ਗਈ ਹੈ, ਉਸ ਨੂੰ ਪ੍ਰੇਰਨਾਰਥਕ ਕਿਰਿਆ ਕਿਹਾ ਜਾਂਦਾ ਹੈ |

ਉਦਾਹਰਨ - ਪੁਲਿਸ ਨੂੰ ਆਖ ਦੀਆਂਗਾ ਕਿ ਇਹ ਮੈਨੂੰ ਸੱਦ ਕੇ ਆਪਣੇ ਘਰ ਲੁਕਾਂਦਾ ਹੁੰਦਾ ਸੀ, ਏਸ ਮੈਨੂ ਕਈ ਵਾਰ ਕਿਸੇ ਨਾ ਕਿਸੇ ਰਾਹੀਂ ਅਖਵਾ ਭੇਜਿਆ ਸੀ ਕਿ ਉਹਦੇ ਸਾਥੀਆਂ ਨੂੰ ਗਰਿਫਤਾਰ ਨਾ ਕਰਾਵਾਂ |

3. ਦੂਹਰੀ ਪ੍ਰੇਰਨਾਰਥਕ ਕਿਰਿਆ - ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਕਰਤਾ ਕਿਸੇ ਦੂਜੇ ਵਿਅਕਤੀ ਨੂੰ ਪ੍ਰੇਰਨਾ ਦੇ ਕੇ ਉਹ ਕਿਰਿਆ ਕਿਸੇ ਤੀਜੇ ਵਿਅਕਤੀ ਕੋਲੋਂ ਕਰਵਾਉਣ ਲਈ ਕਹਿੰਦਾ ਹੈ, ਉਸ ਕਿਰਿਆ ਨੂੰ  ਦੂਹਰੀ ਪ੍ਰੇਰਨਾਰਥਕ ਕਿਰਿਆ ਕਿਹਾ ਜਾਂਦਾ ਹੈ | 

ਉਦਾਹਰਨ - ਮਾਤਾ ਜੀ, ਮੈਂ ਇੰਨ੍ਹੇ ਚੰਗੇ ਨੰਬਰਾਂ ਵਿੱਚ ਛੇਵੀਂ ਪਾਸ ਕੀਤੀ ਹੈ | ਹੁਣ ਮੇਰੇ ਲਿਆ ਵਰਦੀ ਸਿਲਵਾ ਦਿਓ |

ਤੀਜੀ ਪ੍ਰਕਾਰ ਦੀ ਵੰਡ - ਤੀਜੀ ਵੰਡ ਅਨੁਸਾਰ ਕਿਰਿਆ ਦੋ ਪ੍ਰਕਾਰ ਦੀ ਹੁੰਦੀ ਹੈ -

1. ਇਕਹਿਰੀ ਕਿਰਿਆ 2. ਸੰਜੁਗਤ ਕਿਰਿਆ 

1. ਇਕਹਿਰੀ ਕਿਰਿਆ - ਜਿਸ ਵਾਕ ਵਿੱਚ ਕਿਰਿਆ ਸ਼ਬਦ ਦੀ ਹੋਵੇ ਉਸ ਨੂੰ ਇਕਹਿਰੀ ਕਿਰਿਆ ਕਿਹਾ ਜਾਂਦਾ ਹੈ | ਉਦਾਹਰਨਾਂ -

- ਲੀ ਕਾਰਬੂਜ਼ੀਅਰ ਨੇ ਇਸ ਸ਼ਹਿਰ ਦੀ ਉਸਾਰੀ ਆਪਣੀ ਨਿਗਰਾਨੀ ਹੇਠ ਕਾਰਵਾਈ |

- ਮਾਰਕੀਟਾਂ ਦੇ ਅੱਗੇ ਪਾਰਕਿੰਗ ਲਈ ਖੁਲ੍ਹੀਆਂ ਥਾਂਵਾਂ ਹਨ |

2. ਸੰਜੁਗਤ ਕਿਰਿਆ - ਜਦੋਂ ਕੋਈ ਕਿਰਿਆ ਇੱਕ ਤੋਂ ਵੱਧ ਸ਼ਬਦਾਂ ਦੇ ਸੰਜੋਗ ਤੋਂ ਬਣੇ ਉਸ ਸੰਜੁਗਤ ਕਿਰਿਆ ਕਿਹਾ ਜਾਂਦਾ ਹੈ |

ਉਦਾਹਰਨਾਂ - ਹਰ ਸੈਕਟਰ ਵਿੱਚ ਸਕੂਲ, ਸਿਹਤ ਕੇਂਦਰ, ਮਨੋਰੰਜਨ ਸਥਾਨ, ਖੇਡਾਂ ਲਈ ਪਾਰਕ ਤੇ ਮਾਰਕੀਟਾਂ ਬਣੀਆਂ ਹੋਈਆਂ ਹਨ |

-- ਪੰਜਾਬ ਯੂਨਿਵਰਸਿਟੀ ਪੂਰੇ ਦੋ ਸੈਕਟਰਾਂ ਵਿੱਚ ਫੈਲੀ ਹੋਈ ਹੈ |

ਚੌਥੀ ਪ੍ਰਕਾਰ ਦੀ ਵੰਡ - ਚੌਥੀ ਵੰਡ ਅਨੁਸਾਰ ਕਿਰਿਆ ਸ਼ਬਦ ਦੋ ਪ੍ਰਕਾਰ ਦੇ ਹੁੰਦੇ ਹਨ -

1. ਮੂਲ ਕਿਰਿਆ 2. ਸਹਾਇਕ ਕਿਰਿਆ 

ਇਸ ਵੰਡ ਨੂੰ ਸਮਝਣ ਲਈ ਇਹ ਵਾਕ ਵੇਖੋ -

-- ਰਾਕ ਗਾਰਡਨ ਨੂੰ ਹਰ ਕਿਸਮ ਦੇ ਬੰਦੇ ਨੇ ਸਲਾਹਿਆ ਹੈ |
ਇਸ ਵਾਕ ਵਿੱਚ ਕਿਰਿਆ ਸ਼ਬਦ ਦੋ ਹਨ | ਪਹਿਲਾ ਸ਼ਬਦ ਮੂਲ ਕਿਰਿਆ ਹੈ | 'ਹੈ' ਸ਼ਬਦ ਸਹਾਇਕ ਕਿਰਿਆ ਹੈ |







Saturday, June 16, 2018



ਵਿਸ਼ੇਸ਼ਣ ਦੇ ਪ੍ਰਕਾਰ ਅਤੇ ਵਿਆਖਿਆ

ਜਿਹੜਾ ਸ਼ਬਦ ਕਿਸੇ ਨਾਂਵ ਜਾਂ ਪੜਨਾਂਵ ਸ਼ਬਦ ਨਾਲ ਆ ਕੇ ਉਸ ਦੀ ਵਿਸ਼ੇਸ਼ਤਾ ਦੱਸੇ, ਉਸ ਨੂੰ ਵਿਸ਼ੇਸ਼ਣ ਕਿਹਾ ਜਾਂਦਾ ਹੈ |
ਵਿਸ਼ੇਸ਼ਣ ਸ਼ਬਦ ਪੰਜ ਪ੍ਰਕਾਰ ਦੇ ਹੁੰਦੇ ਹਨ |

1. ਗੁਣ-ਵਾਚਕ ਵਿਸ਼ੇਸ਼ਣ 2. ਸੰਖਿਆ-ਵਾਚਕ ਵਿਸ਼ੇਸ਼ਣ 3. ਪਰਿਮਾਣ-ਵਾਚਕ ਵਿਸ਼ੇਸ਼ਣ 4. ਨਿਸ਼ਚੇ-ਵਾਚਕ ਵਿਸ਼ੇਸ਼ਣ 5. ਪੜਨਾਵੀ ਵਿਸ਼ੇਸ਼ਣ

1. ਗੁਣ-ਵਾਚਕ ਵਿਸ਼ੇਸ਼ਣ - ਜਿਹੜਾ ਸ਼ਬਦ ਨਾਂਵ ਜਾਂ ਪੜਨਾਂਵ ਸ਼ਬਦ ਦੇ ਗੁਣ, ਔਗੁਣ, ਆਕਾਰ, ਅਵਸਥਾ ਆਦਿ ਦੱਸੇ ਉਸ ਨੂੰ ਗੁਣ-ਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ |

ਉਦਾਹਰਨਾਂ--

-ਇੱਕ ਛੋਟਾ ਚਿੜੀ ਜਿਹਾ ਪੰਛੀ ਬੰਬੋਲਾ
-ਪਰਵਾਸੀ ਪੰਛੀਆਂ ਦੇ ਸਰੀਰ ਅੰਦਰ ਚਰਬੀ ਦਾ ਵੱਡਾ-ਭੰਡਾਰ ਹੁੰਦਾ ਹੈ |
-ਦਿਲਚਸਪ ਗੱਲ ਇਹ
-ਏਸ਼ੀਆਂ ਵਿੱਚ ਇਹ ਸ਼ਭ ਤੋ ਵੱਡੀ ਰੱਖ ਹੈ
- ਖੂਬਸੂਰਤ ਪੰਛੀ

2. ਸੰਖਿਆ-ਵਾਚਕ ਵਿਸ਼ੇਸ਼ਣ - ਜਿਹੜਾ ਸ਼ਬਦ ਨਾਂਵ ਜਾਂ ਪੜਨਾਂਵ ਸ਼ਬਦ ਦੀ ਗਿਣਤੀ ਦਾ ਗਿਆਨ ਦੇਵੇ, ਉਸ ਨੂੰ ਸੰਖਿਆ-ਵਾਚਕ ਵਿਸ਼ੇਸ਼ਣ ਕਹਿੰਦੇ ਹਨ |

ਉਦਾਹਰਨਾਂ --

ਬਿਨਾਂ ਟਿਕਟ ਸਵਾਰੀ ਨੂੰ ਵੀਹ ਗੁਣਾ ਜੁਰਮਾਨਾ ਦੇਣਾ ਪਵੇਗਾ |
ਮੈਨੂੰ ਬਾਰ੍ਹਵਾਂ ਸਾਲ ਲੱਗ ਗਿਆ ਹੈ |
ਸਕੂਲ ਵਿੱਚ ਪਹਿਲਾਂ ਦਿਨ ਹਮੇਸ਼ਾ ਯਾਦ ਰਹਿੰਦਾ ਹੈ |
ਹੜ੍ਹ ਕਰਨ ਕਰੋੜਾਂ ਰੁਪਏ ਦੇ ਫ਼ਸਲ ਖਰਾਬ ਹੋ ਗਈ |

3. ਪਰਿਮਾਣ-ਵਾਚਕ ਵਿਸ਼ੇਸ਼ਣ - ਜਿਹੜੇ ਸ਼ਬਦ ਤੋ ਗਿਣਤੀ, ਤੋਲ ਜਾਂ ਮਾਪ, ਦਾ ਪਤਾ ਲੱਗੇ ਉਹ ਸ਼ਬਦ ਪਰਿਮਾਣ-ਵਾਚਕ ਜਾਂ ਗਿਣਤੀ-ਵਾਚਕ ਵਿਸ਼ੇਸ਼ਣ ਅਖਵਾਉਂਦਾ ਹੈ ; ਜਿਵੇ ਬਹੁਤਾ, ਥੋੜ੍ਹਾ, ਕਾਫੀ, ਵਥੇਰਾ |

ਉਦਾਹਰਨਾਂ --

- ਅਪ੍ਰੈਲ ਦਾ ਮਹੀਨਾ ਸੀ, ਕਾਫੀ ਗਰਮੀ ਪੈਣ ਲੱਗੀ ਪਾਈ ਸੀ |
-ਬਾਲਟੀ ਵਿੱਚ ਪਾਣੀ ਥੋੜ੍ਹਾ ਸੀ, ਕੇਸੀ ਨਾਉਣ ਲਈ ਜ਼ਿਆਦਾ ਪਾਣੀ ਦੀ ਲੋੜ ਸੀ |
-ਪਾਪਾ ਜੀ ਨੂੰ ਪ੍ਰਮਾਣੂ ਊਰਜਾ ਬਾਰੇ ਬਥੇਰਾ ਗਿਆਨ ਸੀ |

4. ਨਿਸਚੇ-ਵਾਚਕ ਵਿਸ਼ੇਸ਼ਣ - ਜਿਹੜਾ ਸ਼ਬਦ ਕਿਸੇ ਨਾਂਵ ਜਾਂ ਪੜਨਾਂਵ ਨਾਲ ਇਸ ਤਰ੍ਹਾਂ ਆਵੇ ਕਿ ਉਸ ਵੱਲ ਨਿਸ਼ਚੇ ਨਾਲ ਸੰਕੇਤ ਕਰਦਾ ਹੋਇਆ ਉਸ ਨੂੰ ਆਮ ਤੋਂ ਵਿਸ਼ੇਸ਼ ਬਣਾ ਦੇਵੇ, ਉਸ ਨੂੰ ਨਿਸਚੇਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ |

ਉਦਾਹਰਨਾਂ --

- ਇਹ ਮੇਰੀ ਕਾਪੀ ਹੈ |
- ਉਹ ਅਧਿਆਪਕ ਪਟਿਆਲੇ ਦਾ ਵਸਨੀਕ ਹੈ |
- ਔਹ ਬਿਲਡਿੰਗ ਹਸਪਤਾਲ ਦੀ ਹੈ |
ਪਹਿਲੇ ਵਾਕ ਵਿੱਚ ਇਹ ਸ਼ਬਦ 'ਮੇਰੀ' ਕਾਪੀ ਬਾਰੇ ਨਿਸਚੇ ਨਾਲ ਦੱਸਦਾ ਹੈ, ਇਵੇਂ ਹੀ ਦੂਜੇ ਵਾਕ ਵਿੱਚ ਉਹ ਸ਼ਬਦ ਬਾਰੇ ਅਤੇ ਤੀਜੇ ਵਾਕ ਵਿੱਚ ਔਹ ਸ਼ਬਦ ਬਿਲਡਿੰਗ ਸ਼ਬਦ ਬਾਰੇ ਨਿਸਚੇ ਨਾਲ ਦੱਸਦਾ ਹੈ | ਇਹ, ਉਹ, ਔਹ ਨਿਸਚੇਵਾਚਕ ਸ਼ਬਦ ਹਨ |

5. ਪੜਨਾਵੀਂ ਵਿਸ਼ੇਸ਼ਣ- ਜਿਹੜਾ ਪੜਨਾਂਵ ਸ਼ਬਦ ਵਾਕ ਦੇ ਪ੍ਰਸੰਗ ਵਿੱਚ ਨਾਂਵ ਸ਼ਬਦ ਨਾਲ ਆ ਕੇ ਵਿਸ਼ੇਸ਼ਣ ਦਾ ਕੰਮ ਦੇਵੇ, ਉਸ ਨੂੰ ਪੜਨਾਂਵੀ ਵਿਸ਼ੇਸ਼ਣ ਆਖਦੇ ਹਨ | ਉਦਾਹਰਨ ਵਜੋਂ ਹੇਠ ਲਿਖੇ ਵਾਕਾਂ ਵਿੱਚ ਦੂਹਰੇ ਲਕੀਰੇ ਸ਼ਬਦ ਪੜਨਾਂਵੀ ਵਿਸ਼ੇਸ਼ਣ ਹਨ -

-ਜਿਹੜਾ ਪ੍ਰਸ਼ਨ ਤਿਮਾਹੀ  ਪਰੀਖਿਆ ਵਿੱਚ ਆਇਆ ਸੀ,  ਉਹੋ ਹੀ ਸਲਾਨਾ ਪਰੀਖਿਆ ਵਿੱਚ ਆ ਗਿਆ |
-ਜਿਸ ਵਿਦਿਆਰਥੀ ਨੂੰ ਝੂਠ ਬੋਲਣ ਦੀ ਆਦਤ ਪੈ ਜਾਵੇ ਉਸ ਦਾ ਕੋਈ ਇਤਬਾਰ ਨਹੀਂ ਕਰਦਾ |




Tuesday, June 05, 2018


ਵਿਆਕਰਣ ਦੀ ਵਿਆਖਿਆ

ਨਾਂਵ-

ਜਿਸ ਸ਼ਬਦ ਨੂੰ ਕਿਸੇ ਜੀਵ, ਥਾਂ, ਗੁਣ, ਹਾਲਤ ਜਾਂ ਵਸਤੂ ਦਾ ਖਿਆਲ ਆਵੇ ਉਸ ਨੂੰ ਨਾਂਵ ਕਹਿੰਦੇ ਹਨ | ਜਿਵੇਂ ਜਸਵਿੰਦਰ, ਗਾਂ, ਅੰਮ੍ਰਿਤਸਰ, ਪੈਨਸਿਲ, ਗਰਮੀ, ਅਮੀਰੀ, ਪਿਆਰ, ਸੰਗਲੀ, ਕੁੱਤਾ, ਦੁੱਧ ਆਦਿ |

ਨਾਂਵ ਦੀਆਂ ਪੰਜ ਕਿਸਮਾ ਹੁੰਦੀਆਂ ਹਨ -
1. ਖਾਸ ਜਨ ਨਿੱਜਵਾਚਕ ਨਾਂਵ 
2. ਜਾਤੀ ਵਾਚਕ ਜਾਂ ਆਮ ਨਾਂਵ 
3. ਸਮੂਹਵਾਕ ਨਾਂਵ
4. ਪਦਾਰਥ ਵਾਚਕ ਨਾਂਵ
5. ਭਾਵ ਵਾਚਕ ਨਾਂਵ |

1. ਖਾਸ ਜਾਂ ਨਿੱਜਵਾਚਕ ਨਾਂਵ - ਨਿੱਜਵਾਚਕ ਨਾਂਵ ਉਸ ਸ਼ਬਦ ਨੂੰ ਆਖਦੇ ਹਨ, ਜਿਸ ਤੋਂ ਕਿਸੇ ਖਾਸ ਵਿਅਕਤੀ , ਖਾਸ ਜੀਵ, ਖਾਸ ਵਸਤੂ ਦਾ ਗਿਆਨ ਹੁਣ ਹੈ, ਜਿਵੇਂ : ਰਣਜੀਤ ਸਿੰਘ, ਅੰਮ੍ਰਿਤਸਰ, ਸਤਲੁਜ |

2. ਜਾਤੀਵਾਚਕ ਨਾਂਵ ਜਾਂ ਆਮ ਨਾਂਵ - ਜਾਤੀਵਾਚਕ ਨਾਂਵ ਉਸ ਸ਼ਬਦ ਨੂੰ ਆਖਦੇ ਹਨ, ਜਿਸ ਤੋਂ ਜੀਵਨ ਅਤੇ ਗਿਣਨਯੋਗ ਵਸਤੂਆਂ ਦੀ ਸਾਰੀ ਸ਼੍ਰੇਣੀ ਜਾਂ ਜਾਤੀ ਅਤੇ ਉਸ ਸ਼੍ਰੇਣੀ ਦੇ ਹਰੇਕ ਜੀਵ ਜਨ ਵਸਤੂ ਦਾ ਗਿਆਨ ਹੋਵੇ, ਜਿਵੇਂ ਮਨੁੱਖ, ਪਸ਼ੂ, ਦਰਿਆ ਆਦਿ |

3. ਸਮੂਹਵਾਚਕ ਨਾਂਵ - ਸਮੂਹਵਾਚਕ ਨਾਂਵ ਉਸ ਸ਼ਬਦ ਨੂੰ ਆਖਦੇ ਹਨ, ਜਿਹੜੇ ਵਿਅਕਤੀਆਂ, ਜੀਵਾਂ ਜਾਂ ਗਿਣੀਆਂ ਜਾਣ ਵਾਲੀਆਂ ਵਸਤਾਂ ਦੇ ਇੱਕਠੇ ਜਾਂ ਸਮੂਹ ਲਈ ਵਰਤੀਆਂ ਜਾਵੇ, ਜਿਵੇ : ਫੌਜ, ਸ਼੍ਰੇਣੀ ਆਦਿ |

4. ਪਦਾਰਥਵਾਚਕ ਨਾਂਵ - ਪਦਾਰਥਵਾਚਕ ਨਾਂਵ ਉਸ ਸ਼ਬਦ ਨੂੰ ਆਖਦੇ ਹਨ, ਜਿਸ ਤੋਂ ਕਿਸੇ ਤੋਲੇ, ਮਿਣੇ ਜਾਂ ਹਾੜੇ ਜਾ ਸਕਣ ਵਾਲੇ ਪਦਾਰਥ ਦਾ ਗਿਆਨ ਹੋਵੇ, ਜਿਵੇਂ : ਰੇਤ, ਪੱਥਰ ਆਦਿ |

5. ਭਾਵਵਾਚਕ ਨਾਂਵ - ਜਿਹੜੇ ਸ਼ਬਦ ਅਸੀਂ ਅਨੁਭਵ ਕਰਨ ਵਾਲਿਆਂ ਗੱਲਾਂ ਲਈ ਵਰਤਦੇ ਹਾਂ, ਉਹਨਾਂ ਨੂੰ ਭਾਵਵਾਚਕ ਨਾਂਵ ਕਿਹਾ ਜਾਂਦਾ ਹੈ | ਜਿਵੇਂ : ਖੁਸ਼ਬੂ, ਬਦਬੂ, ਮਿਠਾਸ, ਖਟਿਆਈ, ਪਿਆਰ, ਸੱਚ, ਸੇਵਾ, ਪੁੰਨ, ਦਾਨ ਆਦਿ | 



Follow Me Here

Contact Form

Name

Email *

Message *

Popular Posts