ਬਹੁਚੋਣੀ ਵਸਤੂਨਿਸ਼ਟ ਪ੍ਰਸ਼ਨ Part-12
1. ਜਿਨ੍ਹਾਂ ਪੜਨਾਵਾਂ ਦੁਆਰਾ ਬੋਲਣ ਵਾਲੇ, ਸੁਣਨ ਵਾਲੇ ਜਾਂ ਜਿਸ ਦੇ ਬਾਰੇ ਆਖਿਆ ਜਾ ਰਿਹਾ ਹੋਵੇ, ਦਾ ਪਤਾ ਚੱਲੇ ਉਹ ਪੜਨਾਂਵ ਦੀ ਕਿਸ ਵੰਨਗੀ ਵਿੱਚ ਆਉਂਦੇ ਹਨ ?
a) ਨਿਜਵਾਚਕ ਪੜਨਾਂਵ b) ਸੰਬੰਧ ਵਾਚਕ ਪੜਨਾਂਵ
c) ਪ੍ਰਸ਼ਨ ਵਾਚਕ ਪੜਨਾਂਵ d) ਪੁਰਖਵਾਚਕ ਪੜਨਾਂਵ
2. ਜੋ ਪੜਨਾਂਵ ਆਪਣੇ ਕਰਤਾ ਨਾਲ ਆ ਕੇ ਉਸ ਨੂੰ ਖਾਸ ਵਿਸ਼ੇਸ਼ਤਾ ਪ੍ਰਦਾਨ ਕਰੇ ਉਹ ਪੜਨਾਂਵ ਦੀ ਕਿਸ ਵੰਨਗੀ ਵਿੱਚ ਆਉਂਦਾ ਹੈ ?
a) ਪੁਰਖਵਾਚਕ ਪੜਨਾਂਵ b) ਨਿਜਵਾਚਕ ਪੜਨਾਂਵ
c) ਸੰਬੰਧ ਵਾਚਕ ਪੜਨਾਂਵ d) ਪ੍ਰਸ਼ਨ ਵਾਚਕ ਪੜਨਾਂਵ
3. ਜੋ ਸ਼ਬਦ ਪੜਨਾਂਵ ਹੁੰਦੇ ਹੋਏ ਪ੍ਰਸ਼ਨ ਸੂਚਕ ਵੀ ਹੋਣ ਉਹ ਪੜਨਾਂਵ ਦੀ ਵੰਨਗੀ ਹੈ -
a) ਨਿਸ਼ਚੇਵਾਚਕ ਪੜਨਾਂਵ b) ਸੰਬੰਧ ਵਾਚਕ ਪੜਨਾਂਵ
c) ਪ੍ਰਸ਼ਨ ਵਾਚਕ ਪੜਨਾਂਵ d) ਪੁਰਖਵਾਚਕ ਪੜਨਾਂਵ
4. ਜੋ ਪੜਨਾਂਵ ਚੀਜ਼ਾ ਦੀ ਗਿਣਤੀ ਮਿਣਤੀ ਬਾਰੇ ਪੂਰੀ-ਪੂਰੀ ਜਾਣਕਾਰੀ ਨਾ ਪ੍ਰਗਟਾ ਸਕਣ -
a) ਅਨਿਸਚਿਤ ਪੜਨਾਂਵ b) ਨਿਸਚੇ ਵਾਚਕ ਪੜਨਾਂਵ
c) ਸੰਬੰਧਵਾਚਕ ਪੜਨਾਂਵ d) ਪ੍ਰਸ਼ਨ ਵਾਚਕ ਪੜਨਾਂਵ
5. ਜੋ ਪੜਨਾਂਵ ਸਾਹਮਣੇ ਦਿਸ ਰਹੀ ਚੀਜ਼ ਜਾਂ ਜੀਵ ਵੱਲ ਇਸ਼ਾਰਾ ਕਰਕੇ ਉਸ ਚੀਜ਼ ਨੂੰ ਪ੍ਰਗਟ ਕਰਨ ਵਾਲੇ ਨਾਉ ਦੀ ਥਾਂ ਪ੍ਰਯੋਗ ਕੀਤਾ ਜਾਵੇ -
a) ਅਨਿਸਚੇਵਾਚਕ ਪੜਨਾਂਵ b) ਨਿਜਵਾਚਕ ਪੜਨਾਂਵ
c) ਪੁਰਖਵਾਚਕ ਪੜਨਾਂਵ d) ਨਿਸਚੇਵਾਚਕ ਪੜਨਾਂਵ
6. 'ਸਾਰੇ ਘੁੰਮਣ ਫਿਰਨ ਗਏ' ਪੜਨਾਂਵ ਦੀ ਵੰਨਗੀ ਹੈ -
a) ਅਨਿਸਚੇਵਾਚਕ ਪੜਨਾਂਵ b) ਪ੍ਰਸ਼ਨਵਾਚਕ ਪੜਨਾਂਵ
c) ਸੰਬੰਧਵਾਚਕ ਪੜਨਾਂਵ d) ਨਿਸਚੇਵਾਚਕ ਪੜਨਾਂਵ
7. 'ਵਿਰਲੇ ਹੀ ਪ੍ਰਮਾਤਮਾ ਦੇ ਭਗਤ ਹਨ' ਪੜਨਾਂਵ ਦੀ ਕਿਹੜੀ ਵੰਨਗੀ ਹੈ ?
a) ਸੰਬੰਧਵਾਚਕ ਪੜਨਾਂਵ b) ਪ੍ਰਸ਼ਨਵਾਚਕ ਪੜਨਾਂਵ
c) ਅਨਿਸਚੇਵਾਚਕ ਪੜਨਾਂਵ d) ਨਿਜਵਾਚਕ ਪੜਨਾਂਵ
8. 'ਉਹ ਆਦਮੀ ਕੌਣ ਹੈ ?' ਪੜਨਾਂਵ ਦੀ ਵੰਨਗੀ ਹੈ -
a) ਪ੍ਰਸ਼ਨਵਾਚਕ ਪੜਨਾਂਵ b) ਨਿਜਵਾਚਕ ਪੜਨਾਂਵ
c) ਸੰਬੰਧਵਾਚਕ ਪੜਨਾਂਵ d) ਅਨਿਸਚੇਵਾਚਕ ਪੜਨਾਂਵ
9. 'ਜਿਹਾ ਕਰੋਗੇ ਤਿਹਾ ਭਰੋਗੇ' ਪੜਨਾਂਵ ਦੀ ਵੰਨਗੀ ਹੈ -
a) ਨਿਜਵਾਚਕ ਪੜਨਾਂਵ b) ਅਨਿਸਚੇਵਾਚਕ ਪੜਨਾਂਵ
c) ਪ੍ਰਸ਼ਨਵਾਚਕ ਪੜਨਾਂਵ d) ਸੰਬੰਧਵਾਚਕ ਪੜਨਾਂਵ
10. 'ਉਹ ਆਪ ਵੀ ਪੜ੍ਹਦਾ ਹੈ' ਪੜਨਾਂਵ ਦੀ ਕਿਹੜੀ ਵੰਨਗੀ ਹੈ ?
a) ਨਿਜਵਾਚਕ ਪੜਨਾਂਵ b) ਪ੍ਰਸ਼ਨਵਾਚਕ ਪੜਨਾਂਵ
c) ਅਨਿਸਚੇਵਾਚਕ ਪੜਨਾਂਵ d) ਸੰਬੰਧਵਾਚਕ ਪੜਨਾਂਵ
Answers: 1. d) 2. b) 3. c) 4. a) 5. d) 6. a) 7. c) 8. a) 9. d) 10. a)
0 comments:
Post a Comment